ਪਟਿਆਲਾ, 7 ਮਈ:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਸਰਕਾਰੀ ਆਈ.ਟੀ.ਆਈ (ਲੜਕੇ) ਨਾਭਾ ਰੋਡ, ਪਟਿਆਲਾ ਦੇ ਸਹਿਯੋਗ ਨਾਲ 10 ਮਈ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਵੱਲੋਂ ਸ਼ਿਫਟ ਆਪਰੇਟਰ, ਸ਼ਿਫਟ ਸੁਪਰਵਾਈਜ਼ਰ, ਸ਼ਿਫਟ ਫਿਲਿੰਗ ਸਟੇਸ਼ਨ ਆਪਰੇਟਰ, ਟੈਲੀ ਹੈਂਡਲਰ ਅਪਰੇਟਰਜ਼ ਦੀ ਭਰਤੀ ਕੀਤੀ ਜਾਣੀ ਹੈ, ਜਿਸ ਲਈ 10 ਮਈ ਨੂੰ ਸਵੇਰੇ 9:30 ਵਜੇ ਤੋਂ ਆਈ.ਟੀ.ਆਈ (ਲੜਕੇ) ਪਟਿਆਲਾ ਵਿਖੇ ਪਲੇਸਮੈਂਟ ਕੈਂਪ ਲਗਾਕੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਉਕਤ ਅਸਾਮੀਆਂ ਲਈ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਮੀਦਵਾਰ ਨੇ ਡਿਪਲੋਮਾ ਜਾਂ ਆਈ.ਟੀ.ਆਈ ਮਕੈਨੀਕਲ, ਪ੍ਰੋਡਕਸ਼ਨ, ਇਲੈਕਟ੍ਰੀਕਲ ਜਾਂ ਫੇਰ ਇਲੈਕਟ੍ਰਾਨਿਕਸ ‘ਚ ਪਾਸ ਕੀਤੀ ਹੋਵੇ ਅਤੇ ਉਪਰੋਕਤ ਕੰਮ ਦਾ ਘੱਟੋ ਘੱਟ ਪੰਜ ਸਾਲ ਦਾ ਤਜ਼ਰਬਾ ਹੋਵੇ। ਅਜਿਹੇ ਉਮੀਦਵਾਰ ‘ਚ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹੋਣ ਉਹ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਆਧਾਰ ਕਾਰਡ ਲੈਕੇ ਪਲੇਸਮੈਂਟ ਕੈਂਪ ‘ਚ ਹਿੱਸਾ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਕਿਹਾ ਕਿ ਪਲੇਸਮੈਂਟ ਕੈਂਪ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਅਤੇ ਮੂੰਹ ‘ਤੇ ਮਾਸਕ ਤੇ ਸਮਾਜਿਕ ਦੂਰੀ ਵਰਗੇ ਨਿਯਮਾਂ ਦੀ ਸਖਤੀ ਨਾਲ ਪਲੇਸਮੈਂਟ ਕੈਂਪ ‘ਚ ਪਾਲਣਾ ਕੀਤੀ ਜਾਵੇ।