ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਵਰ੍ਹੇ ਪ੍ਰਾਇਮਰੀ ਸਕੂਲਾਂ ਵਿੱਚ  13% ਦੇ ਲੱਗਭਗ ਹੋਏ ਨਵੇਂ ਦਾਖਲੇ।

ਪਠਾਨਕੋਟ: 17 ਮਈ 2021:— (     ) ਪੰਜਾਬ ਸਕੂਲ ਐਜੂਕੇਸਨ ਵਿਭਾਗ ਦੇ ਸਿੱਖਿਆ ਸਕੱਤਰ ਸ੍ਰੀ ਕਿ੍ਰਸਨ ਕੁਮਾਰ ਦੀ ਦੂਰ ਅੰਦੇਸੀ ਸੋਚ ਕਾਰਨ ਅੱਜ ਸਿੱਖਿਆ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਨ੍ਹਾਂ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਪੂਰੀ ਤਰ੍ਹਾਂ ਤਕਨੀਕੀ ਰਾਹ ਤੇ ਚਲਦਿਆਂ ਕਵਿੱਡ 19 ਕਰਕੇ   ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਵੀ ਪ੍ਰਕਾਰ ਦੇ ਗੈਪ ਨੂੰ ਨਹੀਂ ਆਉਣ ਦਿੱਤਾ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਵੱਲੋਂ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ, ਜਿਲ੍ਹੇ ਦੇ ਸਮੂਹ ਬੀਪੀਈਓ ਅਤੇ ਸਕੂਲ ਮੁਖੀਆਂ ਨਾਲ ਕੀਤੀ ਗਈ ਆਨਲਾਈਨ ਮੀਟਿੰਗ ਦੌਰਾਨ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਅਰਸ ਕਾਰਨ ਸਿੱਖਿਆ ਵਿਭਾਗ ਦੇ ਪੈਰ ਬਿਲਕੁੱਲ ਨਹੀਂ ਡਗਮਗਾਏ ਸਗੋਂ ਜਿਲ੍ਹਾ ਪਠਾਨਕੋਟ ਦੇ ਮਿਹਨਤੀ ਅਧਿਆਪਕਾਂ ਵੱਲੋਂ ਇਸ ਸਮੇਂ ਨੂੰ ਮੌਕੇ ਵਾਂਗ ਵਰਤਦਿਆਂ ਇਹ ਦਿਖਾਇਆ ਗਿਆ ਕਿ ਵਿਭਾਗ ਜਾਂ ਅਧਿਆਪਕ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਚਾਹੇ ਗੱਲ ਕੀਤੀ ਜਾਵੇ ਜਿਲ੍ਹੇ ਅੰਦਰ ਖੂਬਸੂਰਤ ਸਮਾਰਟ ਸਕੂਲ ਬਣਾਉਣ ਦੀ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਖੂਬਸੂਰਤ ਬਣਾ ਦਿੱਤਾ ਗਿਆ ਜੇਕਰ ਆਨਲਾਈਨ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਅਧਿਆਪਕਾਂ ਵੱਲੋਂ ਉਸ ਨੂੰ ਵੀ  ਬਹੁਤ ਵਧੀਆ ਤਰੀਕੇ ਨਾਲ ਅਪਣਾ ਲਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ ਦੂਰਦਰਸ਼ਨ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਜ਼ੂਮ ਐਪ ਰਾਹੀਂ ਮੀਟਿੰਗਾਂ ਕਰਨ ਅਤੇ ਬੱਚਿਆਂ ਨੂੰ ਹਰ ਰੋਜ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਨਾਲ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ ਜੇਕਰ ਅੱਜ ਜ਼ਿਲ੍ਹੇ ਵਿੱਚ ਨਵੇਂ ਦਾਖ਼ਲਿਆਂ ਵੱਲ ਝਾਤ ਮਾਰੀਏ ਤਾਂ ਜ਼ਿਲ੍ਹੇ ਵੱਲੋਂ ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਨਵੇਂ ਸੈਸਨ ਵਿਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ 13 ਪ੍ਰਤੀੋਸ਼ਤ ਦਾਖਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ  ਜੋ ਕਿ ਇੱਕ ਰਿਕਾਰਡ ਹੈ ਇਸ ਵਾਧੇ ਨੂੰ ਹੋਰ ਵਧਾਉਣ ਲਈ ਹਰ ਰੋਜ਼ ਬਲਾਕ ਪੱਧਰੀ ਵੀਡੀਓ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੀ ਵਧਣ ਦੀ ਆਸ ਹੈ ਅਤੇ ਵਿਭਾਗ ਵੱਲੋਂ ਅੱਜ ਤੱਕ ਨਵੇਂ ਸੈਸ਼ਨ ਲਈ ਜਿੰਨੀਆਂ ਵੀ ਕਿਤਾਬਾਂ ਭੇਜੀਆਂ ਗਈਆਂ ਸਨ ਉਨ੍ਹਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਬੱਚਿਆਂ ਲਈ ਜੋ ਟੀ ਵੀ ਪ੍ਰੋਗਰਾਮ ਤੇ ਪੜ੍ਹਾਉਣ ਦਾ ਉਪਰਾਲਾ ਚੱਲ ਰਿਹਾ ਹੈ ਉਸ ਨਾਲ ਬੱਚੇ ਅਤੇ ਮਾਪੇ ਕਾਫੀ ਖੁਸ ਹਨ, ਇਸ ਨਾਲ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਕਲਾਸ ਰੂਮ ਵਿੱਚ ਬੈਠ ਕੇ ਹੀ ਪੜ੍ਹ ਰਹੇ ਹਾਂ ਇਹ ਪ੍ਰੋਗਰਾਮ ਬੱਚਿਆਂ ਦੀ ਮਿਆਰੀ ਸਿੱਖਿਆ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਾਰੀਆਂ ਜਮਾਤਾਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ ਇਹ ਉਹ ਟੈਕਨਾਲੋਜੀ ਹੈ ਜੋ ਪੂਰਨ ਰੂਪ ਵਿੱਚ  ਸ਼ਾਇਦ ਪ੍ਰਾਈਵੇਟ ਸਕੂਲਾਂ ਕੋਲ ਨਹੀਂ ਹੈ ਪਰ ਸਰਕਾਰੀ ਸਕੂਲਾਂ ਵਿੱਚ ਲੱਗਭੱਗ ਸਾਰਿਆਂ ਵਿੱਚ ਇਹ ਸਹੂਲਤ ਮੌਜੂਦ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਸਕੂਲਾਂ ਵਿੱਚ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਜਾ ਰਿਹਾ ਹੈ ਜਿਸ ਨਾਲ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਜਾਵੇਗੀ ਸਾਨੂੰ ਮਾਣ ਹੈ ਕਿ ਜਿਲ੍ਹੇ ਦੇ ਸਮੂਹ ਅਧਿਆਪਕ ਅਤੇ ਹੋਰ ਕਰਮਚਾਰੀ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਹਨ ਜਿਸ ਨਾਲ ਵਿਭਾਗ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ।
ਇਸ ਮੌਕੇ ਮੀਟਿੰਗ ਵਿੱਚ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਮੁਨੀਸ ਗੁਪਤਾ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ,  ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

Spread the love