ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਕੀਤੀ ਜਾਵੇਗੀ ਟੈਸਟਿੰਗ ਤੇ ਵੈਕਸੀਨੇਸਨ
ਲੋਕਾਂ ਨੂੰ ਸਹਿਯੋਗ ਦੀ ਅਪੀਲ
ਫਾਜ਼ਿਲਕਾ 19 ਮਈ, 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਣੇ ਪੇਂਡੂ ਕੋਵਿਡ ਫਤਿਹ ਪ੍ਰੋਗਰਾਮ ਨੂੰ ਪ੍ਰਭਾਵੀ ਤਰੀਕੇ ਨਾਲ ਪਿੰਡ ਪੱਧਰ ਤੇ ਲਾਗੂ ਕਰਨ ਜ਼ਿਲਾ ਫਾਜ਼ਿਲਕਾ ਵਿਚ ਉਪਮੰਡਲ ਤੇ ਪਿੰਡ ਪੱਧਰ ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇੰਨਾਂ ਕਮੇਟੀਆਂ ਨੂੰ ਤੁਰੰਤ ਪ੍ਰਭਾਵ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ।
ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਅੱਜ ਇਸ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਮੰਡਲ ਪੱਧਰੀ ਕਮੇਟੀ ਦੇ ਚੇਅਰਮੈਨ ਐਸ.ਡੀ.ਐਮ. ਹੋਣਗੇ ਜਦ ਕਿ ਇਸ ਵਿਚ ਡੀਐਸਪੀ, ਐਸ.ਐਮ.ਓ., ਬੀਡੀਪੀਓ, ਸੀਡੀਪੀਓ, ਬੀਪੀਈਓ ਅਤੇ ਜੀਓਜੀ ਦੇ ਤਹਿਸੀਲ ਹੈਡ ਮੈਂਬਰ ਹੋਣਗੇ। ਜਦ ਕਿ ਪਿੰਡ ਪੱਧਰੀ ਕਮੇਟੀ ਵਿਚ ਏ.ਡੀ.ਓ., ਪੰਚਾਇਤ ਸਕੱਤਰ/ਪਟਵਾਰੀ, ਪਿੰਡ ਪੁਲਿਸ ਅਫਸਰ, ਸੱਕਤਰ ਸਹਿਕਾਰੀ ਸਭਾ, ਏ.ਐਨ.ਐਮ./ਆਂਗਣਬਾੜੀ ਵਰਕਰ/ਆਸ਼ਾ ਵਰਕਰ, ਖੁਸਹਾਲੀ ਦਾ ਰਾਖਾ, ਸਰਕਾਰੀ ਅਧਿਆਪਕ ਆਦਿ ਮੈਂਬਰ ਹੋਣਗੇ। ਜਦ ਕਿ ਪੰਚਾਇਤਾਂ ਇੰਨਾਂ ਕਮੇਟੀਆਂ ਨੂੰ ਸਹਿਯੋਗ ਕਰਣਗੀਆਂ।
ਇਹ ਪਿੰਡ ਪੱਧਰੀ ਕਮੇਟੀਆਂ ਪਿੰਡ ਦਾ ਸਰਵੇਖਣ ਕਰਕੇ ਉਨਾਂ ਲੋਕਾਂ ਨੂੰ ਟੈਸਟ ਲਈ ਪ੍ਰੇਰਿਤ ਕਰਣਗੀਆਂ ਜਿੰਨਾਂ ਨੂੰ ਕੋਵਿਡ ਵਰਗੇ ਲੱਛਣ ਹਨ ਜਾਂ ਜਿੰਨਾਂ ਦੇ ਪਰਿਵਾਰ ਵਿਚ ਕੋਈ ਕੋਵਿਡ ਪਾਜਿਟਿਵ ਆਇਆ ਹੈ ਜਾਂ ਜੋ ਕੋਵਿਡ ਪਾਜਿਟਿਵ ਦੇ ਸੰਪਰਕ ਵਿਚ ਆਏ ਹਨ। ਇਸੇ ਤਰਾਂ ਇਹ ਕਮੇਟੀਆਂ ਲੋਕਾਂ ਨੂੰ ਵੈਕਸੀਨੇਸ਼ਨ ਲਈ ਵੀ ਪ੍ਰੇਰਿਤ ਕਰਣਗੀਆਂ।
ਇਹ ਕਮੇਟੀਆਂ ਪਿੰਡ ਪੱਧਰ ਤੇ ਹੀ ਟੈਸਟ ਕਰਵਾਉਣ ਲਈ ਵੀ ਸਿਹਤ ਵਿਭਾਗ ਨਾਲ ਤਾਲਮੇਲ ਕਰਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਬਿਮਾਰੀ ਦਾ ਪਿੰਡਾਂ ਵਿਚ ਜਿਆਦਾ ਜੋਰ ਹੈ। ਇਸ ਲਈ ਸਰਕਾਰ ਵੱਲੋਂ ਪਿੰਡਾਂ ਵਿਚ ਬਿਮਾਰੀ ਨੂੰ ਰੋਕਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਲੋਕ ਜੇਕਰ ਸਹਿਯੋਗ ਕਰਨ ਤਾਂ ਕੁਝ ਦਿਨਾਂ ਵਿਚ ਹੀ ਅਸੀਂ ਇਸ ਬਿਮਾਰੀ ਤੇ ਕਾਬੂ ਪਾ ਸਕਦੇ ਹਾਂ।
ਇਸ ਮੌਕੇ ਐਸ.ਪੀ. ਮਨਵਿੰਦਰ ਸਿੰਘ, ਐਸ.ਡੀ.ਐਮ. ਸ੍ਰੀ ਕੇਸਵ ਗੋਇਲ ਅਤੇ ਸ: ਸੂਬਾ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਹਾਜਰ ਸਨ।