ਪਿਛਲੇ ਸਾਲ ਮੁਕਾਬਲੇ ਨਵੇ ਦਾਖਲਿਆਂ ਵਿਚ 10 ਫੀਸਦੀ ਵੱਧ ਟੀਚਾ ਪੂਰਾ ਕਰਨ ਵਾਲੇ ਬੀਪੀਈਓ ਅਤੇ ਸੈਟਰ- ਮੁੱਖ ਅਧਿਆਪਕਾਂ ਦਾ ਕੀਤਾ ਸਨਮਾਨ

ਫਾਜ਼ਿਲਕਾ, 21 ਮਈ,2021
ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਮੁਹਿੰਮ ਨੂੰ ਬੜਾਵਾ ਦਿੰਦਿਆਂ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਵੱਧ ਦਾਖਲਾ ਕਰਨ ਵਾਲੇ ਬੀਪੀਈਓ ਅਤੇ ਸੈਟਰ ਮੁੱਖ ਅਧਿਆਪਕਾਂ ਨੂੰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਪ੍ਰੋਗਰਾਮ ਤਹਿਤ ਅਜੇ ਛਾਬੜਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਅਬੋਹਰ 1, ਗੁਰਦਿੱਤ ਸਿੰਘ ਸੀਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ, ਮੈਡਮ ਵੀਨਾ ਰਾਣੀ ਸੀਐਚਟੀ ਘਾਂਗਾ ਕਲਾ, ਮੈਡਮ ਸੀਮਾ ਰਾਣੀ ਸੀਐਚਟੀ ਸਕੂਲ ਨੰ 1 ਫਾਜਿਲਕਾ, ਮੈਡਮ ਤ੍ਰਿਪਤਾ ਠਕਰਾਲ ਸਕੂਲ ਨੰ 2 ਫਾਜਿਲਕਾ, ਸਤੀਸ਼ ਕੁਮਾਰ ਸਕੂਲ ਨੰ 1 ਅਬੋਹਰ, ਸੁਖਦੇਵਾ ਸੀਐਚਟੀ ਮਾਹੂਆਣਾ ਬੋਦਲਾ, ਮੈਡਮ ਪ੍ਰਮੋਦ ਬਾਲਾ ਸੀਐਚਟੀ ਅਮਰਪੁਰਾ, ਮੈਡਮ ਆਰਤੀ ਮੋਂਗਾ ਸੀਐਚਟੀ ਬਸਤੀ ਸੁਖੇਰਾ, ਮੈਡਮ ਕੁਲਵੰਤ ਕੌਰ ਸੀਐਚਟੀ ਦੁਤਾਰਾਵਾਲੀ, ਬਾਘ ਸਿੰਘ ਸੀਐਚਟੀ ਖੂਈਆਂ ਸਰਵਰ, ਮਹਾਵੀਰ ਕੁਮਾਰ ਸੀਐਚਟੀ ਕਿੱਕਰਖੇੜਾ, ਮੈਡਮ ਮਥਰਾ ਦੇਵੀ ਸੀਐਚਟੀ ਚੱਕ ਵੈਰੋਕੇ, ਭਗਵਾਨ ਸਿੰਘ ਸੀਐਚਟੀ ਜਾਨੀਸਰ ਅਤੇ ਬੋਹੜ ਸਿੰਘ ਸੀਐਚਟੀ ਲੱਖੇਵਾਲੀ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਬੱਲ ਵੱਲੋ ਇਹਨਾਂ ਦੁਆਰਾ ਕੀਤੇ ਗਏ ਕੰਮ ਦੀ ਪ੍ਰਸ਼ੰਸਾ ਕਰਦਿਆਂ ਭਵਿਖ ਵਿਚ ਵੀ ਇਸ ਤਰ੍ਹਾਂ ਹੀ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਆਪ ਸਭ ਆਪਣੇ ਦੂਸਰੇ ਸਾਥੀਆ ਲਈ ਪ੍ਰੇਰਨਾ ਸਰੋਤ ਹੋ, ਆਪ ਦੇ ਕੀਤੇ ਕੰਮਾਂ ਤੇ ਵਿਭਾਗ ਨੂੰ ਮਾਣ ਹੈ। ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵੱਲੋ ਇਹਨਾਂ ਅਧਿਆਪਕ ਸਾਥੀਆਂ ਦੇ ਕੰਮਾ ਦੀ ਸਰਾਹਨਾ ਕਰਦਿਆਂ ਸੁਭਕਾਮਨਾਵਾ ਭੇਂਟ ਕੀਤੀਆ।

Spread the love