ਬਾਗਬਾਨੀ ਵਿਭਾਗ ਅਤੇ ਮਧੂ ਮੱਖੀ ਪਾਲਕਾਂ ਦੁਆਰਾ ਵਿਸ਼ਵ ਸ਼ਹਿਦ ਮੱਖੀ ਦਿਵਸ ਮਨਾਇਆ ਗਿਆ
ਫ਼ਰੀਦਕੋਟ 20 ਮਈ , 2021 – ਅੱਜ ਇਸ ਧਰਤੀ ਤੇ ਉਸ ਮਹੱਤਵਪੂਰਨ ਜੀਵ ਦਾ ਜਨਮ ਦਿਵਸ ਹੈ ਜੋ ਸਾਨੂੰ ਭੋਜਨ ਦਿੰਦਾ ਹੈ, ਜੀਵਨ ਦਿੰਦਾ ਹੈ ਅਤੇ ਨਾ ਸਿਰਫ ਸਖਤ ਮਿਹਨਤ ਕਰਨਾ ਸਿਖਾਉਂਦਾ ਹੈ,ਸਗੋਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦਾ ਹੈ।
ਜ਼ਿਲ੍ਹਾ ਫ਼ਰੀਦਕੋਟ ਦੇ ਮਧੂ ਮੱਖੀ ਪਾਲਕਾਂ ਦੁਆਰਾ ਬਾਗਬਾਨੀ ਵਿਭਾਗ ਦੇ ਬਾਹਰ ਕਰੋਨਾ ਮਹਾਂਮਾਰੀ ਦੀਆਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਲੋਕਾਂ ਨੂੰ ਸ਼ਹਿਦ ਦੀ ਰੋਜਾਨਾ ਜੀਵਨ ਵਿੱਚ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਬ੍ਰੈਡ ਅਤੇ ਸ਼ਹਿਦ ਦਾ ਲੰਗਰ ਲਗਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸ਼ਹਿਦ ਦੇ ਫ਼ਾਇਦਿਆਂ ਬਾਰੇ ਸਿਹਤ ਪੱਖੋਂ ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ।ਇਸ ਸਮੇਂ ਬਾਗਬਾਨੀ ਵਿਭਾਗ ਦੇ ਅਫ਼ਸਰਾਂ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਮਧੂ ਮੱਖੀ ਪਾਲਕਾਂ ਨੂੰ ਵਿੱਤੀ ਸਹਾਇਤਾ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅੱਜ ਦੇ ਦੌਰ ਵਿੱਚ ਮਧੂ ਮੱਖੀ ਪਾਲਣ ਰੁਜ਼ਗਾਰ ਲਈ ਇਕ ਲਾਹੇਵੰਦ ਧੰਦਾ ਹੈ।