ਐਨ ਕੇ ਸ਼ਰਮਾ ਨੇ ਕਿਹਾ ਕਿ ਇਸ ਕਾਰਵਾਈ ਨੇ ਸਾਬਤ ਕੀਤਾ ਕਿ ਪਾਰਟੀ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਤੇ ਹਾਈ ਕਮਾਂਡ ਨਾਲੋਂ ਪ੍ਰਸ਼ਾਂਤ ਕਿਸ਼ੋਰ ’ਤੇ ਜ਼ਿਆਦਾ ਵਿਸ਼ਵਾਸ
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬੀ ਇਹ ਜਾਣ ਕੇ ਹੈਰਾਨ ਹਨ ਕਿ ਸੂਬੇ ਵਿਚ ਨਵਾਂ ਸਕੈਂਡਲ ਸਾਹਮਣੇ ਆਇਆ ਹੈ ਜਿਸ ਵਿਚ ਮੌਜੂਦਾ ਵਿਧਾਇਕ 2022 ਦੀਆਂ ਚੋਣਾਂ ਵਾਸਤੇ ਟਿਕਟਾਂ ਮਿਲਣੀਆਂ ਯਕੀਨੀ ਬਣਾਉਣ ਵਾਸਤੇ ਸਿਆਸੀ ਸਲਾਹਕਾਰ ਦੇ ਨਾਂ ’ਤੇ ਪੈਸੇ ਦੇ ਰਹੇ ਹਨ ਜਦਕਿ ਇਹ ਵਿਅਕਤੀ ਬਹਿਰੂਪੀਆ ਹੈ। ਉਹਨਾਂ ਕਿਹਾਕਿ ਇਹ ਇਹ ਵਿਧਾਇਕ ਪ੍ਰਸ਼ਾਂਤ ਕਿਸ਼ੋਰ ਦੇਨਾਂ ’ਤੇ ਪੈਸੇ ਕਿਉਂ ਦੇ ਰਹੇ ਹਨ ਅਤੇ ਇਹਨਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦੇਣ ਲਈ 5 ਕਰੋੜ ਰੁਪਏ ਕਿਵੇਂ ਇਕੱਠੇ ਕੀਤੇ, ਇਹ ਜਾਂਚ ਦਾ ਵਿਸ਼ਾ ਹੈ ਜਿਸਦੀ ਪੜਤਾਲ ਪੰਜਾਬ ਪੁਲਿਸ ਨੁੰ ਜ਼ਰੂਰ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਸ ਕਾਰਵਾਈ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਹਨਾਂ ਵਿਧਾਇਕਾਂ ਨੂੰ ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤੇ ਨਾ ਹੀ ਕਾਂਗਰਸ ਹਾਈ ਕਮਾਂਡ ’ਤੇ ਵਿਸ਼ਵਾਸ ਹੈ ਬਲਕਿ ਇਹ ਲੋਕ ਤਾਂ ਇਹ ਮੰਨ ਕੇ ਚਲ ਰਹੇ ਹਨ ਕਿ ਇਹ ਪ੍ਰਸ਼ਾਂਤ ਕਿਸ਼ੋਰ ਹੀ ਹੈ ਜਿਸਨੇ ਟਿਕਟਾਂ ਦੀ ਵੰਡ ਕਰਨੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਵੱਡਾ ਸਕੈਂਡਲ ਹੈ ਜਿਸ ਵਿਚ ਕਾਂਗਰਸੀ ਆਗੂ ਪ੍ਰਸ਼ਾਂਤ ਕਿਸ਼ੋਰ ਦੇ ਨਾਂ ’ਤੇ ਪੈਸੇ ਦੇ ਰਹੇ ਹਨ ਤਾਂ ਜੋ ਆਉਂਦੀਆਂ ਚੋਣਾਂ ਵਿਚ ਉਹਨਾਂ ਦੀਆਂ ਟਿਕਟਾਂ ਯਕੀਨੀ ਬਣਾਈਆਂ ਜਾ ਸਕਣ ਅਤੇ ਉਹਨਾਂ ਨੇ ਪੈਸਾ ਕਿਵੇਂ ਇਕੱਠਾ ਕੀਤਾ, ਇਸਦੀ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ।