ਕੇਂਦਰ ਤੇ ਸੂਬਾ ਸਰਕਾਰਾਂ ਨੇ ਕੋਰੋਨਾ ਮਹਾਮਾਰੀ ‘ਚ ਲੋਕ ਰੱਬ ਆਸਰੇ ਛੱਡੇ – ਆਪ

24 ਮਈ,2021 ਅੰਮ੍ਰਿਤਸਰ
ਕੇਂਦਰ ਤੇ ਸੂਬਾ ਸਰਕਾਰਾਂ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਨਾਲ ਇਕੱਲੇ ਲੜਣ ਲਈ ਛੱਡ ਦਿੱਤਾ ਹੈ ਤੇ ਵੈਕਸੀਨ ਦੇ ਮਾਮਲੇ ਵਿਚ ਦੋਵੇਂ ਸਰਕਾਰਾਂ ਨੇ ਖੁਦ ਇਸ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਹੈ। ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਜਰ ਤੇ ਜ਼ਿਲਾ ਪ੍ਰਧਾਨ ਡਾਕਟਰ ਵਿੰਗ, ਡਾ. ਯਾਦਵਿੰਦਰ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਵੈਕਸੀਨ ਪ੍ਰਬੰਧਾਂ ਦੀ ਖੁੱਲੀ ਪੋਲ ਤੋਂ ਜਾਪਦਾ ਹੈ ਕਿ ਇੰਨਾਂ ਸਰਕਾਰਾਂ ਨੂੰ ਰਾਜ ਕਰਨ ਦਾ ਹੀ ਸ਼ੌਂਕ ਹੈ, ਅਸਲ ਵਿਚ ਲੋਕਾਂ ਦੀ ਕੋਈ ਫਿਕਰ ਨਹੀਂ ਹੈ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਸੂਬਾ ਸਰਕਾਰਾਂ ਆਪਣੇ ਖੇਤਰ ਲਈ ਵੈਕਸੀਨ ਖੁਦ ਖਰੀਦਣ, ਪਰ ਅਫਸੋਸ ਹੈ ਕਿ ਇਹ ਦਵਾਈ ਵੇਚਣ ਲਈ ਕੰਪਨੀਆਂ ਤਿਆਰ ਹੀ ਨਹੀਂ ਹੈ। ਜਿਸ ਦੀ ਮਿਸਾਲ ਹੈ ਕਿ ਵੈਕਸੀਨ ਬਣਾਉਣ ਵਾਲੀ ਕੰਪਨੀ ਮੌਡਰਨਾ ਨੇ ਸੂਬਾ ਸਰਕਾਰ ਨੂੰ ਵੈਕਸੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਟੀਕਾਕਰਨ ਦੀ ਤਿਆਰੀ ਤੇ ਯੋਜਨਾਬੰਦੀ ਵਿੱਚ ਅਸਫਲਤਾ ਪੂਰੀ ਤਰ੍ਹਾਂ ਬੇਕਨਾਬ ਹੋ ਚੁੱਕੀ ਹੈ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਆਪਣਾ ਅਕਸ ਚਮਕਾਉਣ ਦੇ ਲਾਲਚ ਵਿਚ ਵਿਦੇਸ਼ਾਂ ਨੂੰ ਵੈਕਸੀਨ ਵੇਚ ਆਪਣੇ ਦੇਸ਼ ਦੇ ਲੋਕਾਂ ਦੀ ਜਾਨ ਖਤਰੇ ਵਿਚ ਪਾ ਚੁੱਕੀ ਹੈ।ਉਨਾਂ ਕਿਹਾ ਕਿ ਇਕ ਪਾਸੇ ਸੂਬੇ ਦੀ ਗਰੀਬ ਜਨਤਾ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ ਤੇ ਉਸਨੂੰ ਨਿੱਜੀ ਤੇ ਸਰਕਾਰ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣਾ ਪੈ ਰਿਹਾ ਹੈ,ਪਰ ਸੂਬੇ ਦੀ ਕੈਪਟਨ ਸਰਕਾਰ ਦਾ ਵੈਕਸੀਨ ਲਗਵਾਉਣ ਵਾਲੇ ਨਿੱਜੀ ਹਸਪਤਾਲਾਂ ਤੇ ਕੋਈ ਨਿਯੰਤਰਣ ਨਹੀਂ ਹੈ। ਇਸ ਵਿਚ 600 ਵਾਲੀ ਵੈਕਸੀਨ 900 ਤੇ 1200 ਰੁਪਏ ਵਿਚ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।ਚਾਹੀਦਾ ਹੈ ਕਿ ਸੂਬਾ ਸਰਕਾਰ ਨਿੱਜੀ ਹਸਪਤਾਲਾਂ ਨੂੰ ਆਦੇਸ਼ ਕਰੇ ਕਿ ਉਹ ਕੋਰੋਨਾ ਮਰੀਜ਼ਾਂ ਤੋਂ ਕੋਈ ਪੈਸਾ ਨਾਲ ਵਸੂਲਣ ਤੇ ਇਹ ਸਾਰਾ ਖਰਚਾ ਸਰਕਾਰ ਖੁਦ ਝੱਲੇਗੀ। ਪਰ ਇਸ ਦਾ ਸਰਕਾਰ ਨੂੰ ਕੋਈ ਫਿਕਰ ਤੇ ਚਿੰਤਾ ਹੈ ਨਹੀਂ, ਲੋਕਾਂ ਦੇ ਇਲਾਜ ਲਈ ਸਿਰਫ ਖਾਨਾਪੂਰਤੀ ਹੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੱਜ ਸਰਕਾਰੀ ਸਿਹਤ ਸਿਸਟਮ ਦਾ ਵੀ ਜਲੂਸ ਨਿਕਲ ਚੁੱਕਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇਸ਼ ਵਿਚ ਸਤੰਬਰ ਮਹੀਨੇ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ, ਪਰ ਸਰਕਾਰ ਦੱਸੇ ਕਿ ਜਦੋਂ ਦੇਸ਼ ਤੇ ਸੂਬੇ ਵਿਚ ਇਹ ਦੂਜੀ ਲਹਿਰ ਆਉਣ ਦੀ ਚੇਤਾਵਨੀ ਸੀ ਤਾਂ ਇਸ ਵਾਸਤੇ ਅਗਾਊਂ ਤੌਰ ਤੇ ਸਰਕਾਰ ਵੱਲੋਂ ਇਲਾਜ ਲਈ ਕੀ ਪ੍ਰਬੰਧ ਕੀਤੇ ਗਏ।

Spread the love