ਅਬਜਰਵੇਸ਼ਨ ਹੋਮ ਫਰੀਦਕੋਟ, ਨਿਰੋਗ ਬਾਲ ਆਸ਼ਰਮ ਕੋਟਕਪੁਰਾ ਅਤੇ ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਦਾ ਵਿਡਿਓ ਕਾਨਫਰੰਸਿੰਗ ਰਾਹੀਂ ਲਿਆ ਜਾਇਜਾ:ਚੇਅਰਮੈਨ

ਸ੍ਰੀਮਤੀ ਅਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਫਰੀਦਕੋਟ ਵੱਲੋਂ ਮਾਡਰਨ ਸੁਧਾਰ ਘਰ, ਫਰੀਦਕੋਟ ਦਾ ਕੀਤਾ ਗਿਆ ਦੌਰਾ
ਫਰੀਦਕੋਟ 24 ਮਈ,2021 ਅੱਜ ਸ੍ਰੀ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਅਬਜਰਵੇਸ਼ਨ ਹੋਮ ਫਰੀਦਕੋਟ, ਨਿਰੋਗ ਬਾਲ ਆਸ਼ਰਮ ਕੋਟਕਪੂਰਾ ਅਤੇ ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਵਿੱਚ ਰਹਿੰਦੇ ਬੱਚਿਆਂ ਨਾਲ ਵਿਡਿਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ। ਇਸ ਦੌਰਾਨ ਸ੍ਰੀਮਤੀ ਅਮਨ ਸ਼ਰਮਾ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਫਰੀਦਕੋਟ ਵੀ ਮੌਜੂਦ ਸਨ। ਇਸ ਵੀਡਿਓ ਕਾਨਫਰੰਸਿੰਗ ਰਾਹੀਂ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਨੇ ਤਿੰਨਾਂ ਹੋਮਾਂ ਵਿੱਚ ਰਹਿੰਦੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਤੋਂ ਉੱਥੇ ਰਹਿੰਦੇ ਹੋਏ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਗਈ। ਇਸ ਤੋਂ ਇਲਾਵਾ ਤਿੰਨਾਂ ਅਦਾਰਿਆਂ ਦੇ ਇੰਚਾਰਜਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਕੋਵਿਡ-19 ਸਬੰਧੀ ਸਰਕਾਰ ਦੀਆਂ ਸਮੇਂ-ਸਮੇਂ ਸਿਰ ਆ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ।
ਇਸ ਤੋਂ ਇਲਾਵਾ ਦੁਪਹਿਰ ਬਾਅਦ ਸ੍ਰੀ ਸੁਮੀਤ ਮਲਹੋਤਰਾ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਰੀਦਕੋਟ ਦੀ ਰਹਿਨੁਮਾਈ ਹੇਠ ਸ੍ਰੀਮਤੀ ਅਮਨ ਸ਼ਰਮਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਵੱਲੋਂ ਮਾਡਰਨ ਸੁਧਾਰ ਘਰ, ਫਰੀਦਕੋਟ (ਕੇਂਦਰੀ ਜ਼ੇਲ੍ਹ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਜ਼ੇਲ੍ਹ ਵਿੱਚ ਬੰਦ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਸਪੁਰਡੈਂਟ, ਮਾਡਰਨ ਸੁਧਾਰ ਘਰ, ਫਰੀਦਕੋਟ ਨੂੰ ਕਿਹਾ ।

Spread the love