ਸਰਕਾਰੀ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ -ਡਾ. ਬੱਲ
ਫਾਜ਼ਿਲਕਾ, 25 ਮਈ,2021
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਜਮਾਤ ਜਮਾਤ ਦਾ ਬੋਰਡ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਜਿਸ ਵਿੱਚ ਫਾਜਿਲਕਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਪੂਰੀ ਬੱਲੇ ਬੱਲੇ ਹੈ।ਫਾਜਿਲਕਾ ਜ਼ਿਲ੍ਹੇ ਨੇ ਲਗਾਤਾਰ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਡਾ.ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫਾਜਿਲਕਾ ਨੇ ਦੱਸਿਆ ਕਿ ਪੰਜਵੀਂ ਕਲਾਸ ਦੇ 15196ਵਿਦਿਆਰਥੀਆਂ ਵਿੱਚੋਂ 15163 ਵਿਦਿਆਰਥੀ ਪਾਸ ਹੋਏ ਹਨ। 99.78 ਫੀਸਦੀ ਨਤੀਜੇ ਨਾਲ ਫਾਜਿਲਕਾ ਜ਼ਿਲ੍ਹੇ ਨੇ ਵਧਿਆ ਪ੍ਰਦਰਸ਼ਨ ਕੀਤਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜੂ ਸੇਠੀ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਬਾਗੋਬਾਗ ਹੁੰਦਿਆਂ ਦੱਸਿਆ ਕਿ ਅਨੇਕਾਂ ਦਿੱਕਤਾਂ ਦੇ ਬਾਵਜੂਦ 99 ਪ੍ਰਤੀਸ਼ਤ ਤੋਂ ਵੀ ਵੱਧ ਨਤੀਜਾ ਹਾਸਲ ਕਰਨ ਲਈ ਫਾਜਿਲਕਾ ਜ਼ਿਲ੍ਹੇ ਦੇ ਸਰਕਾਰੀ ਅਧਿਆਪਕਾਂ ਦੀ ਸਲਾਘਾ ਕੀਤੀ ।
ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸਿਮਲਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਸਿੱਖਿਆ ਬੋਰਡ ਵੱਲ੍ਹੋ ਪੂਰੇ ਪੇਪਰ ਨਾ ਹੋਣ ਕਾਰਨ ਕੋਈ ਮੈਰਿਟ ਸੂਚੀ ਨਹੀ ਐਲਾਨੀ ਗਈ ਪਰ ਫਾਜਿਲਕਾ ਜ਼ਿਲ੍ਹੇ ਲਈ ਵੱਡੀ ਪ੍ਰਾਪਤੀ ਹੈ ਕਿ ਅਜਿਹੇ ਹਾਲਾਤਾਂ ਦੇ ਬਾਵਜੂਦ ਵਧਿਆ ਕਾਰੁਜਗਾਰੀ ਦਿਖਾਈ ਹੈ।
ਸਰਕਾਰੀ ਸਕੂਲਾਂ ਦੇ ਪੰਜਵੀ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕਿ੍ਸ਼ਨ ਕੁਮਾਰ ਜੀ ਆਈ.ਏ.ਐਸ. ਵੱਲੋਂ ਸਮੂਹ ਸਕੂਲਾਂ ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੀ ਮਿਹਨਤ ਦੇ ਨਾਲ-ਨਾਲ ਸਿੱਖਿਆ ਅਧਿਕਾਰੀਆਂ ਦੀ ਯੋਗ ਨਿਗਰਾਨੀ ਦੀ ਸਰਾਹਨਾ ਕੀਤੀ ਗਈ ਹੈ| ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਪਿਆਂ ਵੱਲੋਂ ਦਿਨ-ਰਾਤ ਇੱਕ ਕਰਕੇ, ਛੁੱਟੀ ਵਾਲੇ ਦਿਨ ਸਕੂਲ ਲਗਾ ਕੇ, ਅੱਤ ਦੀ ਠੰਢ ਵਿੱਚ ਸਵੇਰੇ ਸਮੇਂ ਵਾਧੂ ਜਮਾਤਾਂ ਲਗਾਉਣ ਦਾ ਮਿੱਠਾ ਫ਼ਲ ਮਿਲਿਆ ਹੈ। ਉਨ੍ਹਾਂ ਪੰਜਾਬ ਦੇ ਮਿਹਨਤੀ ਅਧਿਆਪਕਾਂ ਦੀ ਦਿਨ ਰਾਤ ਦੀ ਮਿਹਨਤ ਨੂੰ ਸਲਾਮ ਕੀਤਾ।ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਗਲੇਰੀ ਪੜ੍ਹਾਈ ਲਈ ਜੁੱਟ ਜਾਣ ਲਈ ਕਿਹਾ।