ਸ਼ੋਅ ਅਤੇ ਟੇਲ ਪ੍ਰਤਿਯੋਗਤਾ ਵਿੱਚ ਬੱਚਿਆਂ ਨੇ ਵਿਖਾਇਆ ਟੈਲੇਂਟ

ਸਿੱਖਿਆ ਵਿਭਾਗ ਵੱਲੋਂ ਵਰਚੁਅਲ ਸੋਅ ਅਤੇ ਟੇਲ ਪ੍ਰਤਿਯੋਗਿਤਾ ਕਰਵਾਈ ਗਈ
ਪ੍ਰਤੀਯੋਗਿਤਾ ਦਾ ਮੁੱਖ ਮਕਸਦ ਬੱਚਿਆਂ ਵਿੱਚ ਆਤਮ ਵਿਸਵਾਸ ਅਤੇ ਆਤਮ ਸਨਮਾਨ ਜਗਾਉਣ।
ਪਠਾਨਕੋਟ, 25 ਮਈ 2021  ਸਿੱਖਿਆ ਵਿਭਾਗ ਪਠਾਨਕੋਟ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਰਪ੍ਰਸਤੀ ਅਤੇ ਸਿੱਖਿਆ ਸੱਕਤਰ ਕਿ੍ਰਸ਼ਨ ਕੁਮਾਰ ਦੀ ਦੇਖਰੇਖ ਵਿੱਚ ਵਰਚੂਅਲ ਸ਼ੋਅ ਐਂਡ ਟੇਲ ਪ੍ਰਤਿਯੋਗਤਾ ਕਰਵਾਈ । ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਜਸਵੰਤ ਸਿੰਘ ਸਲਾਰਿਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜੇਸ਼ਵਰ ਸਲਾਰਿਆ ਨੇ ਦੱਸਿਆ ਕਿ ਇਸ ਪ੍ਰਤਿਯੋਗਤਾ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਆਤਮਵਿਸ਼ਵਾਸ ਅਤੇ ਆਤਮ-ਸਨਮਾਨ ਜਗਾਉਣਾ ਸੀ ।
ਇਸ ਤੋਂ ਇਲਾਵਾ ਕਿਸੇ ਖਾਸ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਵਧਾਉਣਾ, ਕੋਸ਼ਲ ਵਿੱਚ ਸੁਧਾਰ ਕਰਨਾ ਅਤੇ ਸ਼ਬਦਾ ਨਾਲ ਭਾਵਨਾਵਾਂ ਅਤੇ ਵਿਚਾਰਾਂ ਨੂੰ ਕਿਵੇਂ ਪ੍ਰਕਟ ਕਰਨਾ ਹੈ ਉਸ ਬਾਰੇ ਵਿਦਿਆਰਥੀਆਂ ਨੇ ਵੀਡਿਓ ਦੇ ਰੂਪ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ।ਬੱਚਿਆਂ ਨੇ ਵਾਤਾਵਰਣ ਨੂੰ ਬਚਾਉਣ, ਕੋਵਿਡ-19 ਅਤੇ ਪਾਣੀ ਬਚਾਓ ਆਦਿ ਵਿਸ਼ਿਆ ਦੇ ਪ੍ਰਸਤੁਤੀ ਦਿੱਤੀ । ਸਕੂਲ ਦੇ ਗਰੁੱਪਾਂ ਵਿੱਚ ਵਿਦਿਆਰਥੀਆਂ ਨੇ ਵੀਡਿਓਜ ਪੋਸਟ ਕੀਤੀਆਂ ।
ਡੀ.ਐਮ. ਸੁਮੀਰ ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੀਆਂ ਪ੍ਰਤਿਯੋਗਤਾਵਾਂ ਬੱਚਿਆਂ ਦਾ ਹੋਸਲਾਂ ਵਧਾਉਂਦੀਆਂ ਹਨ ਅਤੇ ਆਪਣੇ ਸਾਥੀਆਂ ਨਾਲ ਜੁੜਣ ਵਿੱਚ ਮਦਦ ਕਰਦੀਆਂ ਹਨ। ਡੀ.ਆਰ.ਪੀ. ਸਿਧਾਰਥ ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੀਆਂ ਪ੍ਰਤਿਯੋਗਤਾਵਾਂ ਬੱਚਿਆਂ ਦੇ ਹੁਨਰ ਵਿੱਚ ਨਿਖਾਰ ਲਿਆਉਂਦੀਆਂ ਹਨ । ਇਸ ਮੋਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਿੱਖਿਆ ਸੁਧਾਰ ਟੀਮ ਮੈਂਬਰ ਕਮਲ ਕਿਸੋਰ, ਰਮੇਸ ਕੁਮਾਰ, ਮੁਨੀਸ ਅਤੇ ਬਿ੍ਰਜ ਰਾਜ ਆਦਿ ਹਾਜਰ ਸਨ।

Spread the love