ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੀਤਾ ਉਪਰਾਲਾ: ਸੰਜੇ ਸਾਹਨੀ ਪ੍ਰਧਾਨ ਨਗਰ ਕੋਂਸਲ
ਨਗਰ ਕੋਸਲ ਵਲੋ ਘਰਾਂ ਵਿਚ ਖਾਣਾ ਲੈਣ ਲਈ ਹੈਲਪ ਲਾਈਨ ਨੰਬਰ ਜਾਰੀ
ਨੰਗਲ 25 ਮਈ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਗਰ ਕੋਂਸਲ ਨੰਗਲ ਵਲੋਂ ਹਸਪਤਾਲ ਅਤੇ ਘਰਾਂ ਵਿਚ ਇਕਾਂਤਵਾਸ ਕਰੋਨਾ ਪਾਜੀਟਿਵ ਮਰੀਜ਼ਾ ਲਈ ਸਵੇਰ, ਦੁਪਹਿਰ ਅਤੇ ਸ਼ਾਮ ਦਾ ਖਾਣਾ ਉਪਲੱਬਧ ਕਰਵਾਉਣ ਦਾ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਜਿਸ ਦੇ ਲਈ ਨਗਰ ਕੋਂਸਲ ਵਲੋਂ ਹੈਲਪ ਲਾਈਨ ਨੰਬਰ 094642-90586 ਅਤੇ 094655-90586 ਜਾਰੀ ਕੀਤੇ ਗਏ ਹਨ।ਜਿੱਥੇ ਲੋੜਵੰਦ ਕਰੋਨਾ ਪਾਜੀਟਿਵ ਮਰੀਜ਼ ਆਪਣਾ ਖਾਣਾ ਮੰਗਵਾਉਣ ਲਈ ਕਾਲ ਕਰ ਸਕਦਾ ਹੈ। ਇਹ ਜਾਣਕਾਰੀ ਨਗਰ ਕੋਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਦਿੱਤੀ, ਉਨ੍ਹਾਂ ਨੇ ਦੱਸਿਆ ਕਿ ਸਬ ਡਵੀਜਨ ਹਸਪਤਾਲ ਨੰਗਲ ਅਤੇ ਹੋਰ ਸਿਹਤ ਕੇਂਦਰਾਂ ਜਿੱਥੇ ਵੀ ਕਰੋਨਾ ਪਾਜੀਟਿਵ ਮਰੀ਼ਜਾ ਦਾ ਇਲਾਜ ਚੱਲ ਰਿਹਾ ਹੈ ਉਥੇ ਰੋਜ਼ਾਨਾ ਸਵੇਰ, ਦੁਪਹਿਰ ਅਤੇ ਸ਼ਾਮ ਦਾ ਖਾਣਾ ਲੋੜਵੰਦ ਵਿਅਕਤੀਆਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੋਂਸਲ ਵਲੋਂ ਹੈਲਪ ਡੈਸਕ ਬਣਾਇਆ ਹੋਇਆ ਹੈ। ਰੋਜ਼ਾਨਾ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂੰ ਗਰਗ ਵਲੋਂ ਕਰੋਨਾ ਪਾਜੀਟਿਵ ਮਰੀਜ਼ਾ ਦੀ ਸੂਚੀ ਪ੍ਰਾਪਤ ਹੋ ਰਹੀ ਹੈ। ਇਸ ਤੋ ਇਲਾਵਾ ਹਸਪਤਾਲ ਵਿਚ ਜੇਰੇ ਇਲਾਜ ਅਤੇ ਘਰਾਂ ਵਿਚ ਇਕਾਂਤਵਾਸ ਹੋਏ ਕਰੋਨਾ ਪਾਜੀਟਿਵ ਵਿਅਕਤੀਆਂ ਨੂੰ ਇਹ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਨਗਰ ਕੋਂਸਲ ਵਲੋਂ ਰੋਜਾਨਾ ਟੈਲੀਫੋਨ ਕਰਕੇ ਕਰੋਨਾ ਪਾਜੀਟਿਵ ਮਰੀਜ਼ਾ ਤੋਂ ਉਨ੍ਹਾਂ ਦੀ ਲੋੜ ਅਨੁਸਾਰ ਖਾਣੇ ਦੀ ਜਾਣਕਾਰੀ ਲਈ ਜਾ ਰਹੀ ਹੈ ਅਤੇ ਮੰਗ ਅਨੁਸਾਰ ਇਹ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵਲੋ ਜਾਰੀ ਹਦਾਇਤਾ ਅਨੁਸਾਰ ਪੋਸ਼ਟਿਕ ਭੋਜਨ ਨੂੰ ਸਾਫ ਸੁਥਰੇ ਵਾਤਾਵਰਣ ਵਿਚ ਤਿਆਰ ਕਰਵਾਇਆ ਜਾ ਰਿਹਾ ਹੈ।14 ਮਈ ਤੋ ਸੁਰੂ ਹੋਏ ਇਸ ਮਿਸ਼ਨ ਦੋਰਾਨ ਹੁਣ ਤੱਕ ਲਗਭਗ 450 ਖਾਣੇ ਤਿਆਰ ਕਰਕੇ ਪਹੁੰਚਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ ਅਤੇ ਲੋਕਾਂ ਨੂੰ ਪੋਸ਼ਟਿਕ ਆਹਾਰ ਸਮੇਂ ਸਿਰ ਪਹੁੰਚਾਇਆ ਜਾਵੇਗਾ।
ਕੋਸਲ ਪ੍ਰਧਾਨ ਨੇ ਘਰਾਂ ਵਿਚ ਇਕਾਂਤਵਾਸ ਕਰੋਨਾ ਸੰਕਰਮਣ ਮਰੀਜ਼ਾਂ ਤੱਕ ਖਾਣਾ ਪਹੁੰਚਾਉਣ ਦੀ ਪ੍ਰਕਿਰਿਆ ਬਾਰੇ ਦੱਸਿਆ ਕਿ ਸ਼ਹਿਰ ਦੇ ਕੋਸਲਰ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਸਾਰੇ ਕੋਸਲਰ ਆਪਣੇ ਆਪਣੇ ਖੇਤਰਾਂ ਵਿਚ ਲੋਕਾਂ ਨੂੰ ਇਹ ਖਾਣਾ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਰਾਣਾ ਕੇ.ਪੀ ਸਿੰਘ ਵਲੋ ਹਦਾਇਤ ਕੀਤੀ ਗਈ ਹੈ ਕਿ ਲੋੜਵੰਦ ਹਰ ਵਿਅਕਤੀ ਨੂੰ ਇਹ ਖਾਣਾ ਸਮੇਂ ਸਿਰ ਪਹੁੰਚਾਇਆ ਜਾਵੇ ਅਤੇ ਅਸੀ ਇਹ ਯਕੀਨੀ ਬਣਾਇਆ ਹੈ।
ਤਸਵੀਰ: ਨਗਰ ਕੋਸਲ ਪ੍ਰਧਾਨ ਸੰਜੇ ਸਾਹਨੀ ਸਬ ਡਵੀਜਨ ਹਸਪਤਾਲ ਨੰਗਲ ਵਿਚ ਕਰੋਨਾ ਸੰਕਰਮਣ ਮਰੀਜ਼ਾਂ ਲਈ ਖਾਣਾ ਉਪਲੱਬਧ ਕਰਵਾਉਦੇ ਹੋਏ