ਤੇਲ ਕੀਮਤਾਂ ਤੇ ਕੇਂਦਰ ਸਰਕਾਰ ਕੰਟਰੌਲ ਕਰਨ ਵਿਚ ਫੇਲ – ਆਪ

26 ਮਈ, ਬਠਿੰਡਾ 2021
ਆਮ ਆਦਮੀ ਪਾਰਟੀ ਨੇ ਮਹਿੰਗਾਈ ਤੇ ਤੇਲ ਦੀ ਕੀਮਤਾਂ ਵਿਚ ਕੀਤੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੋਸਿਆ ਹੈ। ਪਾਰਟੀ ਨੇ ਕਿਹਾ ਹੈ ਕਿ ਪ੍ਰਤੀ ਦਿਨ ਇਹ ਕੀਮਤਾਂ ਕੇਂਦਰ ਸਰਕਾਰ ਵੱਲੋਂ ਵਧਾਈਆਂ ਜਾ ਰਹੀਆਂ ਹਨ,ਜਿਸ ਨਾਲ ਆਮ ਆਦਮੀ ਦਾ ਜੀਵਨ ਬਸ਼ਰ ਕਰਨ ਔਖਾ ਹੋ ਗਿਆ ਹੈ।ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਨਿਲ ਠਾਕੁਰ , ਜ਼ਿਲਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਨੀਲ ਗਰਗ ਤੇ ਜ਼ਿਲਾ ਬਠਿੰਡਾ ਦੇ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਕੇਂਦਰ ਸਰਕਾਰ ਆਮ ਆਦਮੀ ਦੀ ਲੁੱਟ ਕਰ ਰਹੀ ਹੈ।,ਜਿਸ ਨਾਲ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਤੇ ਹਰ ਬੋਝ ਪੈ ਰਿਹਾ ਹੈ। ਉਨਾਂ ਕਿਹਾ ਕਿ ਦੇਸ਼ ਵਿਚ ਅੱਛੇ ਦਿਨਾਂ ਦਾ ਭੁਲੇਖਾ ਦੇ ਕੇ ਮਹਿੰਗਾਈ ਖਤਮ ਕਰਨ ਦਾ ਭਰਮ ਪਾ ਕੇ ਮੋਦੀ ਸਰਕਾਰ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਮੋਦੀ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਇਸ ਦੀ ਕੀਮਤ 95 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ।ਜਿਸ ਨਾਲ  ਦੇਸ਼ ਵਿਚ ਆਮ ਆਦਮੀ ਨੁੰ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਵਸਤੂਆਂ ਦੀ ਕੀਮਤਾਂ ਆਮ ਲੋਕਾਂ ਦੇ ਹਿੱਤਾਂ ਪ੍ਰਤੀ ਕੇਂਦਰ ਸਰਕਾਰ ਦੀ ਉਦਾਸੀਨਤਾ ਨੁੰ ਪੇਸ਼ ਕਰਦੀਆਂ ਹਨ।ਉਨਾਂ ਕਿਹਾ ਕਿ ਅੱਜ ਦੇਸ਼ ਔਖੀ ਘੜੀ ਵਿਚੋਂ ਲੰਘ ਰਿਹਾ ਹੈ ਤੇ ਸਰਕਾਰ ਇਸ ਵਿਚ ਲੋਕਾਂ ਦੀ ਮੱਦਦ ਕਰਨ ਦੀ ਥਾਂ ੳੋੁਨਾਂ ਦਾ ਗਲ ਘੁੱਟ ਰਹੀ ਹੈ।ਉਨਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਇਹ ਕੀਮਤਾਂ ਕੰਟਰੌਲ ਨਾ ਕੀਤੀਆਂ ਤਾਂ ਦੇਸ਼ ਵਿਚ ਹਾ ਹਾ ਕਾਰ  ਮੱਚ ਜਾਵੇਗੀ।ਇਸ ਪ੍ਰਤੀ ਸੋਚਣ ਤੇ ਲੋਕ ਪੱਖੀ ਨੀਤੀਆਂ ਲੈ ਕੇ ਆਉਣ ਦੀ ਜਰੂਰਤ ਹੈ।

Spread the love