ਗੁਰਦਾਸਪੁਰ, 1 ਜੂਨ 2021 ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਲਈ ਅਹਿਮ ਉਪਰਾਲੇ ਕੀਤੇ ਗਏ ਹਨ ਅਤੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਵਧਾਉਣ ਲਈ ਵਿਸ਼ੇਸ ਕਦਮ ਉਠਾਏ ਗਏ ਹਨ।
ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਵਿਡ-19 ਕਾਰਨ ਆਪਣੀ ਜਾਨਾਂ ਗਵਾ ਚੁੱਕੇ ਕਮਾਊ ਜੀਆਂ ਦੇ ਪਰਿਵਾਰਾਂ ਅਤੇ ਅਨਾਥ ਬੱਚਿਆਂ ਲਈ ਅਹਿਮ ਰਾਹਤ ਉਪਰਾਲੇ ਕੀਤੇ ਗਏ ਹਨ। ਜਿਵੇਂ ਕਿ 1500 ਰੁਪਏ ਮਹੀਵਾਨਰ ਪੈਨਸ਼ਨ ਪਹਿਲੀ ਜੁਲਾਈ 2021 ਤੋਂ, ਸਰਕਾਰੀ ਸੰਸਥਾਵਾਂ ਵਿਚ ਗਰੇਜੂਏਸ਼ਨ ਤਕ ਮੁਫਤ ਪੜ੍ਹਾਈ, ਆਸ਼ੀਰਵਾਦ ਸਕੀਮ ਤਹਿਤ 51,000 ਰੁਪਏ ਪਹਿਲੀ ਜੁਲਾਈ 2021 ਤੋਂ, 5 ਕਿਲੋ ਮੁਫਤ ਕਣਕ ਪ੍ਰਤੀ ਪਰਿਵਾਰਕ ਮੈਂਬਰ ਪ੍ਰਤੀ ਮਹੀਨਾ, 5 ਲੱਖ ਰੁਪਏ ਤਕ ਦਾ ਮੁਫਤ ਮੈਡੀਕਲ ਬੀਮਾ ਅਤੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਨੌਕਰੀ ਲੱਭਣ ਵਿਚ ਸਹਾਇਤਾ ਆਦਿ।
ਉਨਾਂ ਅੱਗੇ ਦੱਸਿਆ ਕਿ ਕੋਵਿਡ ਪੀੜਤ ਵਿਅਕਤੀਆਂ ਲਈ 6 ਲੱਖ ਮੁਫਤ ਭੋਜਨ ਕਿੱਟਾਂ ਅਤੇ ਪੱਕੇ ਪਕਾਏ ਖਾਣੇ ਦੀ ਮੁਫਤ ਡਿਲਵਰੀ ਲਈ ਭੋਜਨ ਹੈਲਪਲਾਈਨ ਸ਼ਰੂ ਕੀਤੀ ਗਈ ਹੈ ਤਾਂ ਜੋ ਪੀੜਤ ਦੇ ਮਗਰਲੇ ਪਵਿਾਰਕ ਮੈਂਬਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਮੁਫ਼ਤ ਫਤਿਹ ਮੈਡੀਕਲ ਕਿੱਟਾਂ ਅਥੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਾਰਿਆਂ ਲਈ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ।
ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ 9 ਹਜ਼ਾਰ ਪ੍ਰਤੀ ਕਿਰਤੀ ਦੀ ਦਰ ਨਾਲ 2.90 ਲੱਕ ਉਸਾਰੀਆਂ ਕਾਮਿਆਂ ਨੂੰ 260 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀ ਗਈ। ਆਨ ਲਾਈਨ ਪੜ੍ਹਾਈ ਲਈ 1.75 ਲੱਖ ਲੜਕੇ-ਲੜਕੀਆਂ ਨੂੰ ਮੁਫਤ ਸਮਾਰਟ ਫੋਨ ਵੰਡੇ ਗਏ ਅਤੇ ਜਲਦ 2 ਲੱਖ ਹੋਰ ਸਮਾਰਟ ਫੋਨ ਛੇਤੀ ਦਿੱਤੇ ਜਾਣਗੇ। ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ 104 ਨੰਬਰ ਡਾਇਲ ਕਰੋ ਅਤੇ ਕੋਵਿਡ ਕੇਅਰ ਵੱਟਸਅੱਪ ਚੈਟਬੋਟ ਕਰਨ ਲਈ ਨੰਬਰ 87440-60444 ਹੈ।