ਗੰਨੇ ਦੀਆਂ ਕਿਸਮਾਂ ਵਿੱਚ ਵਿਭਿੰਨਤਾ ਲਿਆਉਣ ਲਈ ਬੀਜ ਦੇ ਬਦਲਾਅ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ: ਗੰਨਾ ਕਮਿਸ਼ਨਰ

ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਦਾ ਆਨਲਾਈਨ ਵੈਬੀਨਾਰ
ਗੁਰਦਾਸਪੁਰ, 2 ਜੂਨ 2021  ਕਰੋਨਾ ਮਹਾਮਾਰੀ ਦੇ ਚੱਲਦਿਆਂ ਅਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਚੱਡਾ ਸ਼ੂਗਰ ਐਂਡ ਇੰੰਡਸਟਰੀ ਲਿਮਿਟਡ ਕੀੜੀ ਅਫਗਾਨਾ ਦੇ ਅਧਿਕਾਰ ਖੇਤਰ ਦੇ ਗੰਨਾ ਕਾਸਤਕਾਰਾਂ ਦੀਆਂ ਸਮੱਸਿਆਵਾਂ ਜਾਨਣ ਅਤੇ ਨਵੀਨਤਮ ਤਕਨੀਕਾਂ ਗੰਨਾ ਕਾਸ਼ਤਕਾਰਾਂ ਨਾਲ ਸਾਂਝਿਆਂ ਕਰਨ ਦੇ ਉਦੇਸ਼ ਨਾਲ ਗੰਨਾ ਸ਼ਾਖਾ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਨਵੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਆਨਲਾਈਨ ਵੈਬੀਨਾਰ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ.ਗੁਰਵਿੰਦਰ ਸਿੰਘ ਖਾਲਸਾ ਗੰਨਾ ਕਮਿਸ਼ਨਰ ਪੰਜਾਬ ਨੇ ਕੀਤੀ। ਇਸ ਵੈਬੀਨਾਰ ਦੌਰਾਨ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨੇ ਗਰਮੀ ਰੁੱਤੇ ਗੰਨਾ ਕਾਸਤਕਾਰਾਂ ਨੂੰ ਗੰਨੇ ਦੀ ਫਸਲ ਨਾਲ ਸੰਬੰਧਤ ਸੰਭਾਵਤ ਕੀੜਿਆਂ ਅਤੇ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ ।ਅਗਾਂਹਵਧੂ ਗੰਨਾ ਕਾਸ਼ਤਕਾਰ ਹਰਿੰਦਰ ਸਿੰਘ ਰਿਆੜ ਅਤੇ ਕੁਲਦੀਪ ਸਿੰਘ ਨੇ ਗੰਨਾਕਾਸਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।ਵੈਬੀਨਾਰ ਦੌਰਾਨ ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਵਾਈ ਪੀ ਸਿੰਘ ਵਾਈਸ ਪ੍ਰੈਜੀਡੈਂਟ,ਸ਼੍ਰੀ ਰਾਕੇਸ਼ ਕੁਮਾਰ ਗੰਨਾ ਪ੍ਰਬੰਧਕ,ਰਿਤੂ ਰਾਜ ਸਿੰਘ,ਡਾ. ਵਿਕਾਸ ਕੁਮਾਰ,ਜਰਮੇਜ ਸਿੰਘ ਰੜਾ,ਸੰਤੋਖ ਸਿੰਘ ਸਮੇਤ 100 ਤੋਂ ਵੱਧ ਗੰਨਾ ਕਾਸ਼ਤਕਾਰਾਂ ਅਤੇ ਤਕਨੀਕੀ ਸਟਾਫ ਹਾਜ਼ਰ ਸਨ।
ਗੰਨਾ ਕਾਸਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸਤ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿ ਗੰਨੇ ਦੀ ਖੇਤੀ ਨਾਲ ਸੰਬੰਧਤ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਵੱਖ ਵੱਖ ਸਰੋਤਾਂ ਦੀ ਵਰਤੋਂ ਕਰਦਿਆਂ ਗੰਨੇ ਦੇ ਬੀਜ ਦੀ ਬਦਲਣ ਦਰ ਵਿੱਚ ਵਾਧਾ ਕਰਨ ਲਈ ਅਗਲੇ 2 ਸਾਲਾ ਦੌਰਾਨ ਸੀ ਉ 0238 ਹੇਠਾਂ ਰਕਬਾ ਘਟਾਇਆ ਜਾਵੇਗਾ।ਉਨਾਂ ਕਿਹਾ ਕਿ ਗੰਨੇ ਦੇ ਮੁੱਲ ਵਿੱਚ ਵਾਧਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦ ਹੀ ਕੋਈ ਫੈਸਲਾ ਲੈ ਲਿਆ ਜਾਵੇਗਾ।ਉਨਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਲਈ ਅੰਤਰ ਫਸਲਾਂ ਦੀ ਕਾਸਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।ਉਨਾਂ ਗੰਨਾ ਕਾਸਤਕਾਰਾਂ ਦੀ ਗਨੇ ਦੀ ਬਹੁਤਾਤ ਵਾਲੀ ਪਿੰਡਾਂ ਨੂੰ ਨਿਰੰਤਰ ਬਿਜਲੀ ਸਪਲਾਈ ਕਰਨ ਦੀ ਮੰਗ ਬਾਰੇ ਸਹਾਇਕ ਗੰਨਾ ਵਿਕਾਸ ਅਫਸਰ ਨੂੰ ਹਦਾਇਤ ਕੀਤੀ ਕਿ ਗੰਨੇੇ ਦੀ ਬਹੁਤਾਤ ਕਾਸਤ ਵਾਲੇ ਪਿੰਡਾਂ ਦੀ ਚੋਣ ਕਰਨ ਉਪਰੰਤ ਤਜ਼ਵੀਜ ਬਣਾ ਕੇ ਭੇਜੀ ਤਾਂ ਜੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ।ਉਨਾਂ ਕਿਹਾ ਕਿ ਗੰਨਾ ਕਾਸਤਕਾਰਾਂ ਨੂੰ ਗੰਨਾ ਕਾਸ਼ਤ ਨਾਲ ਸੰਬੰਧਤ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਸਮੈਮ ਸਕੀਮ ਤਹਿਤ ਪ੍ਰਬੰਧ ਕਰਨ ਲਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਡਾ. ਅਮਰੀਕ ਸਿੰਘ ਨੇ ਗਰਮੀ ਰੁੱਤ ਵਿੱਚ ਗੰਨੇ ਦੀ ਫਸਲ ਨੂੰ ਆਉਣ ਵਾਲੀਆ ਸੰਭਾਵਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਈ -ਜੂਨ ਦਾ ਮਹੀਨਾ ਗੰਨੇ ਦੀ ਫਸਲ ਲਈ ਬਹੁਤ ਹੀ ਮਹੱਤਵ ਪੂਰਨ ਹੁੰਦਾ ਹੈ ਅਤੇ ਇਸ ਸਮੇਂ ਗੰਨੇ ਦੀ ਫਸਲ ਦੀ ਸਾਂਭ ਸੰਭਾਲ ਲਈ ਜ਼ਰੂਰੀ ਹੈ ਕਿ ਕੀੜਿਆ ਦੀ ਰਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ।ਉਨਾਂ ਕਿਹਾ ਕਿ ਗੰਨੇ ਦੀ ਫਸਲ ਵਿੱਚ ਕਿਸੇ ਦੁਕਾਨਦਾਰ ਦੇ ਕਹੇ ਗੈਰਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਨਾਂ ਕਿਹਾ ਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਕਿ ਤਾਂ ਖੇਤੀ ਮਹਿਰਾਂ ਨਾਲ ਸੰਪਰਕ ਕਰਕੇ ਹੀ ਸਮੱਸਿਆ ਦਾ ਹੱਲ ਕੀਤਾ ਜਾਵੇ।ਸ਼੍ਰੀ ਵਾਈ ਪੀ ਸਿੰਘ ਨੇ ਕਿਹਾ ਕਿ ਮਿੱਲ ਵੱਲੋਂ ਗੰਨੇ ਦੇ ਬੀਜ ਦੀ ਬਦਲਣ ਦਰ ਵਿੱਚ ਵਾਧਾ ਕਰਨ ਲਈ ਗੰਨਾ ਕਾਸ਼ਤਕਾਰਾਂ ਨੂੰ ਯੂ ਪੀ ਅਤੇ ਹਰਿਆਣੇ ਤੋਂ ਸੀ ਉ 0238 ਦਾ ਤਸਦੀਕ ਸ਼ੁਦਾ ਬੀਜ ਮੁਹੱਈਆ ਗਿਆ ਹੈ ਤਾਂ ਜੋ ਜਨੈਟੀਕਲੀ ਸ਼ੁੱਧ ਬੀਜ ਪੈਦਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਗੰਨੇ ਦੀ ਟਰੈਂਚ ਪਲਾਂਟਿੰਗ ਨੂੰ ਉਤਸ਼ਾਹਿਤ ਕਰਨ ਲਈ ਟਰੈਂਚਰ ਵਾਜ਼ਬ ਰੇਟਾਂ ਤੇ ਗੰਨਾ ਕਾਸ਼ਤਕਾਰਾਂ ਨੂੰ ਮੁਹੱਈਆ ਕਰਵਾਏ ਗਏ ਹਨ।ਅਗਾਂਹਵਧੂ ਗੰਨਾ ਕਾਸ਼ਤਕਾਰ ਹਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।

Spread the love