ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਾ ਕੇ ਤ੍ਰਿਪਤ ਬਾਜਵਾ ਨੇ ਸ਼ਹਿਰ ਵਾਸੀਆਂ ਦੇ ਦਿੱਲ ਜਿੱਤੇ – ਕਸਤੂਰੀ ਲਾਲ ਸੇਠ
ਬਟਾਲਾ, 3 ਜੂਨ 2021 ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਵਿਖੇ ਦੈਨਿਕ ਪ੍ਰਾਥਨਾ ਸਭਾ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਨੂੰ 25 ਲੱਖ ਰੁਪਏ ਹੋਰ ਗ੍ਰਾਂਟ ਦੇਣ ਦੇ ਐਲਾਨ ਦਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਨੇ ਸਵਾਗਤ ਕੀਤਾ ਹੈ। ਸ੍ਰੀ ਸੇਠ ਨੇ ਕੈਬਨਿਟ ਮੰਤਰੀ ਸ. ਬਾਜਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗਊਸ਼ਾਲਾ ਨੂੰ ਦਿੱਤੀ ਜਾਣ ਵਾਲੀ 25 ਲੱਖ ਰੁਪਏ ਦੀ ਗ੍ਰਾਂਟ ਗਊ ਮਾਤਾ ਦੀ ਸੇਵਾ-ਸੰਭਾਲ ਵੱਡਾ ਯੋਗਦਾਨ ਹੋਵੇਗੀ। ਉਨ੍ਹਾਂ ਕਿਹਾ ਕਿ ਸ. ਬਾਜਵਾ ਵੱਲੋਂ ਪਹਿਲਾਂ ਵੀ ਗਊਸ਼ਾਲਾ ਲਈ ਦਿਲ ਖੋਲ ਕੇ ਗ੍ਰਾਂਟ ਦਿੱਤੀ ਗਈ ਹੈ ਅਤੇ ਸ. ਬਾਜਵਾ ਕਈ ਵਾਰ ਖੁਦ ਗਊਸ਼ਾਲਾ ਵਿਖੇ ਜਾ ਕੇ ਪ੍ਰਬੰਧ ਨੂੰ ਦੇਖ ਚੁੱਕੇ ਹਨ।
ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਨੇ ਅੱਗੇ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਾ ਕੇ ਸ਼ਹਿਰ ਵਾਸੀਆਂ ਦੇ ਦਿੱਲ ਜਿੱਤ ਲਏ ਹਨ। ਉਨ੍ਹਾਂ ਕਿਹਾ ਕਿ ਸ. ਬਾਜਵਾ ਵੱਲੋਂ ਸਾਰੇ ਸ਼ਹਿਰ ਦਾ ਵਿਕਾਸ ਪਾਰਟੀਬਾਜ਼ੀ ਅਤੇ ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਸ਼ਹਿਰ ਦਾ ਹਰ ਵਰਗ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸ. ਬਾਜਵਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਵਿੱਚ ਪਹਿਲੀ ਵਾਰ ਏਨਾਂ ਵਿਕਾਸ ਹੋਇਆ ਹੈ। ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਸ਼ਹਿਰ ਵਿੱਚ ਅਜੇ ਵੀ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ ਅਤੇ ਆਉਂਦੇ 6 ਮਹੀਨਿਆਂ ਵਿੱਚ ਬਟਾਲਾ ਵਿਕਾਸ ਪੱਖੋਂ ਹੋਰ ਵੀ ਖੂਬਸੂਰਤ ਸ਼ਹਿਰ ਬਣ ਜਾਵੇਗਾ।