ਕੋਰੋਨਾ ਬਿਮਾਰੀ ਦੇ ਲੱਛਣ ਹੋਣ ’ਤੇ ਸਮੇਂ ਸਿਰ ਟੈਸਟ ਤੇ ਇਲਾਜ ਕਰਵਾਉਣ ਅਤੇ ਵੈਕਸੀਨ ਲਗਾ ਕੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ-ਡਿਪਟੀ ਕਮਿਸ਼ਨਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ

ਜ਼ਿਲਾ ਰੈੱਡ ਕਰਾਸ ਰਾਹੀਂ 430 ਰੁਪਏ ਵਿਚ ਵਾਰੀ ਤੋਂ ਪਹਿਲਾਂ ਲਗਾਈ ਜਾ ਸਕਦੀ ਹੈ ਵੈਕਸੀਨ
ਬੱਬਰੀ ਸਿਵਲ ਹਸਪਤਾਲ ਵਿਖੇ ਆਕਸੀਜਨ ਪਲਾਂਟ ਇਸੇ ਮਹੀਨੇ ਵਿਚ ਹੋਵੇਗਾ ਸ਼ੁਰੂ
ਗੁਰਦਾਸਪੁਰ, 3 ਜੂਨ 2021 ਕੋਰੋਨਾ ਬਿਮਾਰੀ ਨੂੰ ਸਮੂਹਿਕ ਸਹਿਯੋਗ ਨਾਲ ਖਤਮ ਕੀਤਾ ਜਾ ਸਕਦਾ ਹੈ, ਇਸ ਲਈ ਜ਼ਿਲਾ ਵਾਸੀ ਬਿਮਾਰੀ ਦੇ ਲੱਛਣ ਹੋਣ ਤੇ ਤੁਰੰਟ ਆਪਣਾ ਟੈਸਟ ਕਰਵਾਉਣ, ਸ਼ੋਸਲ ਡਿਸਯੈਸਿੰਗ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਵੈਕਸੀਨ ਜਰੂਰ ਲਗਾਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਦੋਰਾਨ ਜ਼ਿਲਾ ਵਾਸੀਆਂ ਨਾਲ ਰੂਬਰੂ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਸ਼ੱਕ ਜ਼ਿਲੇ ਅੰਦਰ ਬੀਤੇ ਕੁਝ ਦਿਨਾਂ ਤੋਂ ਕੋਵਿਡ ਬਿਮਾਰੀ ਦੇ ਕੇਸ ਘਟੇ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ, ਬਲਕਿ ਕੋਰੋਨਾ ਤੋਂ ਬਚਾਅ ਲਈ ਜਾਰੀ ਸਾਵਧਾਨੀਆਂ ਦੀ ਲਾਜ਼ਮੀ ਤੋਰ ’ਤੇ ਰੈਗੂਲਰ ਪਾਲਣਾ ਕੀਤੀ ਜਾਵੇ। ਉਨਾਂ ਦੱਸਿਆ ਕਿ 11-17 ਮਈ ਤਕ 1409 ਕੇਸ, 18 ਤੋਂ 24 ਮਈ ਤਕ 1124 ਕੇਸ ਅਤੇ 25 ਮਈ ਤੋਂ 31 ਮਈ ਤਕ 924 ਕੇਸ ਆਏ ਹਨ। ਬਹਿਰਾਮਪੁਰ, ਦੋਰਾਂਗਲਾ ਅਤੇ ਕਾਹਨੂੰਵਾਨ ਖੇਤਰ ਵਿਚ ਕੋਰੋਨਾ ਬਿਮਾਰੀ ਦੇ ਕੇਸ ਲਗਾਤਾਰ ਆ ਰਹੇ ਹਨ, ਜਿਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਨਾਂ ਖੇਤਰਾਂ ਵਿਚ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਲੋਕਾਂ ਦੀ ਟੈਸਟਿੰਗ ਕਰਨ ਅਤੇ ਵੈਕਸੀਨ ਲਗਾਉਣ ਵੱਲ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਰੋਜਾਨਾ ਕਰੀਬ 4500 ਸੈਂਪਲ ਇਕੱਤਰ ਕੀਤੇ ਜਾ ਰਹੇ ਹਨ ਅਤੇ 2 ਜੂਨ ਤਕ ਜ਼ਿਲੇ ਅੰਦਰ 6 ਲੱਖ 35 ਹਜ਼ਾਰ 142 ਲੋਕਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਜ਼ਿਲੇ ਅੰਦਰ 4 ਲੱਖ 7 ਹਜਾਰ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ 19203 ਪੀੜਤ ਠੀਕ ਹੋ ਚੁੱਕੇ ਹਨ। ਬਲੈਕ ਫੰਗਸ ਦੇ 10 ਪੀੜਤ ਹਨ, ਜਿਸ ਵਿਚੋਂ 04 ਦੀ ਮੌਤ ਹੋਈ ਹੈ।
ਉਨਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ ਮਰੀਜਾਂ ਦੀ ਸਹੂਲਤ ਲਈ ਵਿਸ਼ੇਸ ਯਤਨ ਕੀਤੇ ਗਏ ਹਨ, ਜਿਸ ਦੇ ਚੱਲਦਿਆ ਆਰਥਿਕ ਤੌਰ ’ਤੇ ਕਮਜੋਰ, ਲੈਵਲ-2 ਦੇ ਪੀੜਤਾਂ ਨੂੰ 5 ਹਜ਼ਾਰ ਰੁਪਏ, ਲੈਵਲ-3 ਦੇ ਪੀੜਤਾਂ (ਬਿਨਾਂ ਵੈਂਟੀਲੇਟਰ) ਨੂੰ 10 ਹਜ਼ਾਰ ਰੁਪਏ ਅਤੇ ਬਿਮਾਰੀ ਨਾਲ ਗੰਭੀਰ ਪੀੜਤਾਂ ਨੂੰ 20 ਹਜਾਰ ਰੁਪਏ ਦੀ ਵਿੱਤੀ ਮਦਦ ਕੀਤੀ ਜਾਂਦੀ ਹੈ ਅਤੇ ਬਲੈਕ ਫੰਗਸ ਦੀ ਪੀੜਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸੇ ਤਰਾਂ ਲੋੜਵੰਦ ਲੋਕਾਂ ਨੂੰ ਸਸਕਾਰ ਕਰਨ ਲਈ 5 ਹਜਾਰ ਰੁਪਏ ਦੀ ਵਿੱਤੀ ਇਮਦਾਦ ਦਿੱਤੀ ਜਾ ਰਹੀ ਹੈ।
ਕੋਵਿਡ ਮੈਨਜੈਮੈਂਟ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਬਰੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਕਸੀਜਨ ਪਲਾਂਟ ਲੱਗ ਰਿਹਾ ਹੈ, ਜਿਸ ਦਾ ਸਿਵਲ ਵਰਕਸ ਕੰਮ ਅਤੇ ਕਮਰਿਆਂ ਵਿਚ ਗੈਸ ਪਾਈਮ ਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸੇ ਮਹੀਨੇ ਪਲਾਂਟ ਸ਼ਰੂ ਹੋ ਜਾਵੇਗਾ। ਨਾਲ ਹੀ ਉਨਾਂ ਆਕਸੀਜਨ ਪਲਾਂਟ ਵਿਚ ਜਰਨੇਟਰ ਲਗਾਉਣ ਲਈ ਗੁਰਦੁਅਰਾ ਟਾਹਲੀ ਸਾਹਿਬ, ਗਾਹਲੜ੍ਹੀ ਦਾ ਵਿਸ਼ੇਸ ਧੰਨਵਾਦ ਕੀਤਾ, ਜਿਨਾਂ ਵਲੋਂ ਲੋਕਾਂ ਦੀ ਸਹਲੂਤ ਲਈ ਇਹ ਯੋਗਦਾਨ ਪਾਇਆ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ 1 ਕਰੋੜ ਰੁਪਏ ਦੀ ਗਰਾਂਟ ਆਕਸੀਨਜਨ ਪਲਾਂਟ ਲਗਾਉਣ ਲਈ ਦਿੱਤੀ ਗਈ ਹੈ, ਜਿਸ ਸਬੰਧੀ ਟੈਂਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪ੍ਰੋਗਰਾਮ ਦੇ ਆਖਰ ਵਿਚ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਬਿਮਾਰੀ ਹੋਣ ਤੇ ਸਮੇਂ ਸਿਰ ਇਲਾਜ ਕਰਵਾਓ, ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਇਆ ਜਾਵੇ, ਕਿਉਂਕਿ ਜੇਕਰ ਬਿਮਾਰੀ ਦਾ ਮੁੱਢਲੇ ਤੋਰ ’ਤੇ ਪਤਾ ਲੱਗ ਜਾਵੇ ਤਾਂ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਵਾਰੀ ਆਉਣ ਤੇ ਵੈਕਸੀਨ ਜਰੂਰ ਲਗਾਏ ਅਤੇ ਜੇਕਰ ਵਿਅਕਤੀ ਨੇ ਵਾਰੀ ਤੋਂ ਪਹਿਲਾਂ ਵੈਕਸੀਨ ਲਗਾਉਣੀ ਹੈ ਤਾਂ ਉਹ ਜ਼ਿਲਾ ਰੈੱਡ ਕਰਾਸ ਰਾਹੀਂ 430 ਰੁਪਏ ਖਰਚ ਕੇ ਵੈਕਸੀਨ ਲਗਵਾ ਸਕਦਾ ਹੈ।

Spread the love