ਬਲਾਕ ਖੂਈਆਂ ਸਰਵਰ ਦੇ ਸੈਂਟਰ-ਹੈੱਡ ਟੀਚਰਾਂ ਅਤੇ ਦਫਤਰੀ ਅਮਲੇ ਨੂੰ ਦਿੱਤੇ ਲੈਪਟਾਪ

ਫਾਜ਼ਿਲਕਾ, 4 ਜੂਨ 2021
ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਕੂਲਾਂ ਤੋ ਲੈ ਕੇ ਸਿੱਖਿਆ ਦਫਤਰਾਂ ਤੱਕ ਨੂੰ ਹਾਈਟੈਕ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਵਿਭਾਗ ਵੱਲੋਂ ਜਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਵੱਖ-ਵੱਖ ਕੰਪੋਨੈਂਟ ਦੇ ਇੰਚਾਰਜ ਅਤੇ ਦਫਤਰੀ ਅਮਲੇ ਅਤੇ ਸਮੂਹ ਸੀਐਚਟੀਜ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਲਈ ਲੈਪਟਾਪ ਦਿੱਤੇ ਜਾ ਰਹੇ ਹਨ।
ਇਸ ਪ੍ਰੋਗਰਾਮ ਤਹਿਤ ਵਿਭਾਗ ਵੱਲੋਂ ਭੇਜੇ ਲੈਪਟਾਪ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਖੂਈਆ ਸਰਵਰ ਵਿੱਖੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ.ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਬੀਪੀਈਓ ਸਤੀਸ਼ ਮਿਗਲਾਨੀ ਵੱਲੋ ਸੀਐਚਟੀ ਬਾਘ ਸਿੰਘ, ਮਹਾਵੀਰ ਕੁਮਾਰ, ਮਹਿੰਦਰ ਸਿੰਘ, ਕੁਲਬੀਰ ਸਿੰਘ, ਰਵਿੰਦਰ ਕੁਮਾਰ, ਮਹਿਮਾ ਸਿੰਘ, ਰਣਜੀਤ ਸਿੰਘ, ਨੂੰ ਭੇਟ ਕੀਤੇ। ਜਿਕਰਯੋਗ ਹੈ ਕਿ ਵਿਭਾਗ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਸ਼ ਮਿਗਲਾਨੀ ਅਤੇ ਦਫਤਰੀ ਅਮਲੇ ਨੂੰ ਵੀ ਲੈਪਟਾਪ ਦਿੱਤੇ ਗਏ ਹਨ।
ਇਸ ਮੌਕੇ `ਤੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਚੰਗੀਆ ਸੇਵਾਵਾਂ ਬਦਲੇ ਬਾਘ ਸਿੰਘ ਸੀਐਚਟੀ ਖੂਈਆਂ ਸਰਵਰ, ਰਮੇਸ਼ ਕੁਮਾਰ ਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਬੀਹਲਾ ਅਤੇ ਸ਼ੁਭਾਸ਼ ਚੰਦਰ ਐਚਟੀ ਸਰਕਾਰੀ ਪ੍ਰਾਇਮਰੀ ਸਕੂਲ ਪੰਜਾਵਾ ਮਾਡਲ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ `ਤੇ ਬੀਪੀਈਓ ਸਤੀਸ਼ ਮਿਗਲਾਨੀ ਨੇ ਦੱਸਿਆ ਕਿ ਇਹ ਲੈਪਟਾਪ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸਹਾਈ ਹੋਣਗੇ ਉਹਨਾਂ ਵੱਲੋ ਸਿੱਖਿਆ ਸਕੱਤਰ ਦਾ ਧੰਨਵਾਦ ਕਰਦਿਆਂ ਇਹਨਾਂ ਦੀ ਸੁਚੱਜੀ ਵਰਤੋਂ ਦਾ ਵਿਸ਼ਵਾਸ ਦਵਾਇਆ।
ਇਸ ਮੌਕੇ `ਤੇ ਜਿਲ੍ਹਾ ਕੋਆਰਡੀਨੇਟਰ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਕਸ਼ਮੀਰੀ ਲਾਲ ਪ੍ਰਿਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਰੜਖੇੜਾ, ਬੀਐਮਟੀ ਅਨਿਲ ਕੁਮਾਰ ਅਤੇ ਸੁਰਿੰਦਰ ਕੁਮਾਰ ਮੌਜੂਦ ਸਨ।

 

Spread the love