ਰੂਪਨਗਰ, 9 ਜੂਨ 2021
ਸ਼੍ਰੀਮਤੀ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਰੂਪਨਗਰ ਨੇ ਦੱਸਿਆ ਹੈ, ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਆਗਾਮੀ ਵਿਧਾਨ ਸਭਾ ਚੋਣਾਂ-2022 ਵਿੱਚ ਯੁਵਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਵਧਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦਾ ਸਲੋਗਨ “No voter to be left behind”ਹੈ। ਇਸ ਲਈ ਸਵੀਪ ਮੁਹਿੰਮ ਤਹਿਤ ਯੁਵਕਾਂ ਨੂੰ 100 ਫੀਸਦੀ ਬਤੌਰ ਵੋਟਰ ਰਜਿਸਟਰਡ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ, ਕਿ ਹਲਕਾ ਪੱਧਰ ਤੇ ਕਾਲਜ਼ਾਂ ਦੇ ਨੋਡਲ ਅਫ਼ਸਰ, ਐਨ.ਜੀ.ਓ. ਸਵੀਪ ਪਾਰਟਨਰ ਏਜੰਸੀਆਂ, ਕੈਂਪਸ ਅੰਬੈਂਸਡਰ, ਸੁਪਰਵਾਈਜਰਾਂ ਅਤੇ ਬੀ.ਐਲ.ਓਜ. ਨਾਲ ਸਵੀਪ ਗਤੀਵਿਧੀਆਂ ਨਾਲ ਸਬੰਧਿਤ ਵੈਬੀਨਾਰ ਕੀਤੇ ਜਾਣ। ਪੋਲਿੰਗ ਸਟੇਸ਼ਨ ਪੱਧਰ, ਕਾਲਜ ਪੱਧਰ, ਸਕੂਲ ਪੱਧਰ ਤੇ ਈ.ਐਲ.ਸੀ ਨੂੰ ਐਕਟੀਵੇਟ ਕੀਤਾ ਜਾਵੇ ਅਤੇ ਇਨ੍ਹਾਂ ਰਾਹੀਂ ਸਵੀਪ ਗਤੀਵਿਧੀਆਂ ਦਾ ਵੱਧ ਤੋਂ ਵੱਧ ਆਨਲਾਈਨ ਪ੍ਰਚਾਰ ਆਦਿ ਕੀਤਾ ਜਾਵੇ। ਹਰੇਕ ਪੋਲਿੰਗ ਸਟੇਸ਼ਨ ਤੇ ਲਾਜ਼ਮੀ ਤੌਰ ਤੇ 10 ਯੁਵਕਾਂ ਨੂੰ ਬਤੌਰ ਵੋਟਰ ਰਜਿਸਟਰਡ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਪੱਧਰੀ ਸਵੀਪ ਟੀਮ ਨੂੂੰ ਹਦਾਇਤ ਕੀਤੀ, ਕਿ ਉਹ ਸਵੀਪ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਲਾਨ ਤਿਆਰ ਕੀਤਾ ਜਾਵੇ। ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਰ ਸੂਚੀ ਵਿੱਚ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਲਈ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ voterportal.eci.gov.in ਤੇ ਆਨਲਾਈਨ ਫਾਰਮ ਭਰਨ ਲਈ ਉਤਸ਼ਾਹਿਤ ਕੀਤਾ ਜਾਵੇ। ਸਕੂਲ ਪੱਧਰ ਤੇ ELC ਨੂੰ ਐਕਟੀਵੇਟ ਕੀਤਾ ਜਾਵੇ ਅਤੇ ਇਨ੍ਹਾਂ ਰਾਹੀਂ ਸਵੀਪ ਗਤੀਵਿਧੀਆਂ ਦੇ ਆਨਲਾਈਨ ਪ੍ਰਚਾਰ ਕਰਵਾਇਆ ਜਾਵੇ। ਉਨ੍ਹਾਂ ਸਮੂਹ ਕਾਲਜਾਂ, ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ, ਕਿ ਉਹ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਵਧਾਉਣ ਅਤੇ ਵੋਟਰ ਰਜਿਸਟਰੇਸ਼ਨ ਸਬੰਧੀ ਜਾਗਰੂਕਤਾ ਲੈ ਕੇ ਆਉਣ ਲਈ ਕਾਲਜਾਂ ਵਿੱਚ ਆਨਲਾਈਨ ਮੁਕਾਬਲੇ ਕਰਵਾਏ ਜਾਣ। ਸ਼ੋਸਲ ਮੀਡੀਆ, ਜਿਵੇਂ ਕਿ ਵੱਟਸ-ਐਪ, ਫੇਸਬੁੱਕ, ਟਵਿੱਟਰ, ਇੰਸਟਾਗਰਾਮ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਜ਼ਿਲ੍ਹਾ ਚੋਣ ਅਫ਼ਸਰ ਜੀ ਦੇ ਫੇਸਬੁੱਕ ਪੇਜ www.facebook.com/ sveepropar ਤੇ ਸਵੀਪ ਗਤੀਵਿਧੀਆਂ ਨੂੰ ਵੱਧ ਤੋਂ ਵੱਧ ਸਮਰਥਨ ਦਿੱਤਾ ਜਾਵੇ ਜੀ। ਉਨ੍ਹਾਂ ਜ਼ਿਲ੍ਹਾ ਰੋਜਗਾਰ ਤੇ ਸਿਖਲਾਈ ਅਫ਼ਸਰ, ਰੂਪਨਗਰ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਰਜਿਸਟਰਡ ਨੋਜਵਾਨ, ਜੋ ਕਿ ਵੋਟਰ ਬਣਾਏ ਗਏ ਹਨ, ਉਹਨਾਂ ਨੂੰ ਆਨਲਾਈਨ ਭਾਰਤ ਚੋਣ ਕਮਿਸ਼ਨ ਦੇ ਪੋਰਟਲ www.nvsp.in ਅਤੇ voterportal.eci.gov.in ਫਾਰਮ ਭਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਕੁਆਰਡੀਨੇਟਰ, ਨਹਿਰੂ ਯੁਵਾ ਕੇਂਦਰ, ਰੂਪਨਗਰ ਅਤੇ ਇੰਚਾਰਜ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਰੂਪਨਗਰ ਨੂੰ ਹਦਾਇਤ ਕੀਤੀ, ਕਿ ਉਹ ਆਪਣੇ ਵਲੰਟੀਅਰ, ਭੰਗੜਾ ਟੀਮਾਂ, ਢੋਲੀ ਆਦਿ ਰਾਹੀਂ ਪਿੰਡਾਂ ਤੇ ਸ਼ਹਿਰਾਂ ਅੰਦਰ ਯੁਵਕਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਜਾਗਰੂਕ ਕੀਤਾ ਜਾਵੇ। ਕੋੋੋੋਵਿਡ-19 ਸਬੰਧੀ ਨਿਯਮਾਂ ਤੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਉਪਰੋਕਤ ਗਤੀਵਿਧੀਆਂ ਕੀਤੀਆਂ ਜਾਣਾ ਯਕੀਨੀ ਬਣਾਇਆ ਜਾਵੇ।