ਪਰਿਵਾਰ ਨਿਯੋਜਨ ਦੇ ਅਸਫ਼ਲ ਕੇਸਾਂ ਸੰਬੰਧੀ ਦਿੱਤੀ ਮੁਆਵਜ਼ਾ ਰਾਸ਼ੀ : ਡਾ. ਔਲ਼ਖ

ਬਰਨਾਲਾ, 9 ਜੂਨ 2021
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਕੇਸ ਪਰਿਵਾਰ ਨਿਯੋਜਨ ਅਧੀਨ ਲਿਆਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰ ਨਿਯੋਜਨ ਸਬੰਧੀ ਕੇਸਾਂ ਵਿੱਚੋਂ ਅਸਫ਼ਲ ਹੋਣ ਦਾ ਪੰਜ ਫੀਸਦੀ ਖਦਸ਼ਾ ਵੀ ਰਹਿੰਦਾ ਹੈ, ਜਿਸ ਲਈ ਸਿਹਤ ਵਿਭਾਗ ਅਸਫ਼ਲ ਪਰਿਵਾਰ ਨਿਯੋਜਨ ਵਾਲੇ ਮਰੀਜ਼ ਨੂੰ ਤੀਹ ਹਜ਼ਾਰ ਮੁਆਵਜ਼ਾ ਰਾਸ਼ੀ ਵਜੋਂ ਦਿੰਦਾ ਹੈ।
ਇਸ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਪਰਿਵਾਰ ਨਿਯੋਜਨ ਦੇ ਅਸਫ਼ਲ 3 ਕੇਸਾਂ ਦੇ ਮਾਮਲੇ ਵਿੱਚ ਮੁਆਵਜਾ ਰਾਸ਼ੀ ਦਿੱਤੀ ਗਈ। ਡਾ. ਔਲ਼ਖ ਨੇ ਦੱਸਿਆ ਕਿ ਜੇਕਰ ਕਿਸੇ ਦਾ ਪਰਿਵਾਰ ਨਿਯੋਜਨ ਦਾ ਅਪ੍ਰੇਸ਼ਨ ਅਸਫ਼ਲ ਹੁੰਦਾ ਹੈ ਤਾਂ ਉਹ ਅਪ੍ਰੇਸ਼ਨ ਅਸਫ਼ਲ ਹੋਣ ਤੋਂ 90 ਦਿਨਾਂ ਦੇ ਅੰਦਰ ਆਪਣਾ ਕਲੇਮ ਕਰ ਕੇ ਰਾਸ਼ੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਸਿਹਤ ਵਿਭਾਗ ਹਰ ਇਕ ਵਿਅਕਤੀ ਦੀ ਸਿਹਤ ਪ੍ਰਤੀ ਜਿੰਮੇਵਾਰ ਰੋਲ ਅਦਾ ਕਰ ਰਿਹਾ ਹੈ ਤੇ ਕਰਦਾ ਰਹੇਗਾ। ਰਾਸ਼ੀ ਦੇਣ ਮੌਕੇ ਕੁਲਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸੀਮਾ ਗੁਪਤਾ ਡੀ.ਐਮ.ਈ.ਓ. ਵੀ ਹਾਜ਼ਰ ਸਨ।

 

Spread the love