ਐਮ ਐਸ ਪੀ ਵਿਚ ਨਿਗੂਣਾ ਵਾਧਾ ਪੁੱਠੇ ਪਾਸੇ ਚੁੱਕਿਆ ਕਦਮ : ਸੁਖਬੀਰ ਸਿੰਘ ਬਾਦਲ

sukhvir badal
sukhvir badal

ਕਿਹਾ ਕਿ ਇਸ ਨਾਲ ਐਨ ਡੀ ਏ ਦੇ ਵਾਅਦੇ ਅਨੁਸਾਰ ਕਿਸਾਨਾਂ ਦੀਆਦਨ 2022 ਤੱਕ ਦੁੱਗਣੀ ਹੋਣ ਦੀ ਥਾ ਖੇਤੀਬਾੜੀ ਪਿੱਛੇ ਹੋ ਜਾਵੇਗ
ਚੰਡੀਗੜ੍ਹ, 9 ਜੂਨ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਨੇ ਅੱਜ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਨਿਗੂਣੇ ਵਾਧੇ ਨੂੰ ਪੁੱਠੇ ਪਾਸੇ ਚੁੱਕਿਆ ਕਦਮ ਕਰਾਰ ਦਿੱਤਾ ਜਿਸ ਨਾਲ ਐਨ ਡੀ ਏ ਦੇ ਵਾਅਦੇ ਅਨੁਸਾਰ 2022 ਤੱਕ ਕਿਸਾਨਾਂ ਦੀਆਮਦਨ ਦੁੱਗਣੀ ਹੋਣ ਦੀ ਥਾਂ ਖੇਤੀਬਾੜੀ ਪਿੱਛੇ ਵੱਲ ਧੱਕੀ ਜਾਵੇਗੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2021-22 ਦੀ ਸਾਊਣੀ ਲਈ ਝੋਨੇ ਦੇ ਭਾਅ ਵਿਚ 72 ਰੁਪਏ ਦੇ ਨਿਗੂਣੇ ਵਾਧੇ ਨਾਲ ਡੀਜ਼ਲ ਤੇ ਖਾਦਾਂ ਵਰਗੀਆਂ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਦ ਕੀਮਤ ਵੀ ਪੂਰੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਨੂੰ ਐਮ ਐਸ ਪੀ ਤੈਅ ਕਰਨ ਵੇਲੇ ਉਤਪਾਦਨ ਦੀ ਅਸਲ ਲਾਗਤ ਦਾ ਖਿਆਲ ਰੱਖਣਾ ਚਾਹੀਦਾ ਸੀ। ਉਹਨਾਂ ਕਿਹਾ ਅਸਲ ਲਾਗਤ ’ਤੇ ਡੇਢ ਗੁਣਾ ਆਮਦਨ ਵਾਲਾ ਫਾਰਮੂਲਾ ਅਪਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ ਜ਼ਮੀਨ ਦਾ ਠੇਕਾ ਤੇ ਕਿਸਾਨਾਂ ਵੱਲੋਂ ਜ਼ਮੀਨ ਤੇ ਮਸੀਨਰੀ ਲਈ ਪਿਆ ਵਿਆਜ਼ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਮਾਨ ਮੌਕਾ ਦੇਣ ਲਈਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਝੋਨੇ ਲਈ ਨਵੀਂ ਐਮ ਐਸ ਪੀ ਕਿਸਾਨਾਂ ਲਈ ਭੱਦਾ ਮਜ਼ਾਕ ਹੈ ਤੇ ਕਿਸਾਨ ਤਾਂ ਪਹਿਲਾਂ ਹੀ ਤਿੰਨ ਖੇਤੀ ਕਾਨੂੰਨ ਕਾਰਨ ਸੰਕਟ ਵਿਚ ਚਲ ਰਹੇ ਹਨ ਤੇ ਇਹਨਾਂ ਕਾਨੂੰਨਾਂ ਕਾਰਨ ਐਮ ਐਸ ਪੀ ਖਤਮ ਹੋਣ ਅਤੇ ਜਿਣਸਾਂ ਦੀ ਯਕੀਨੀ ਸਰਕਾਰੀ ਖਰੀਦ ਵੀ ਬੰਦ ਹੋਣ ਦਾ ਖ਼ਦਸਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਐਮ ਐਸ ਪੀ ਤੈਅ ਕੀਤੀ ਗਈ, ਉਸ ਤੋਂ ਸਰਕਾਰ ਦੇ ਕਿਸਾਨਾਂ ਪ੍ਰਤੀ ਬੇਰਹਿਮੀ ਵਾਲੇ ਤੇ ਵੇਰ ਭਾਵਨਾ ਵਾਲੇ ਰਵੱਈਏ ਦਾ ਪਤਾ ਲੱਗਦਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਕਿਸਾਨਾਂ ਨੂੰ ਢੁਕਵੀਂ ਐਮ ਐਸ ਪੀ ਦਿੱਤੀ ਜਾਵੇ ਤੇ ਖੇਤੀਬਾੜੀ ਸੈਕਟਰ ਨੂੰ ਮਦਦ ਕੀਤੀਜਾਵੇ। ਉਹਨਾਂ ਕਿਹਾ ਕਿ ਐਮ ਐਸ ਪੀ ਵਿਚ ਉਤਪਾਦਨ ਦੀ ਸਲ ਲਾਗਤ ਅਨੁਸਾਰ ਵਾਧਾ ਕੀਤਾ ਜਾਣਾ ਚਾਹੀਦਾ ਹੈ।

Spread the love