ਰੂਪਨਗਰ 11 ਜੂਨ 2021
ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਏ.ਸੀ.ਸੀ.ਪੀ ਕੌਪਸ, ਐਨ.ਜੀ.ਓ ਦੇ ਤਾਲਮੇਲ ਨਾਲ ਜ਼ਿਲ੍ਹਾ ਜੇਲ੍ਹ, ਰੂਪਨਗਰ ਦੇ ਦੌਰੇ ਦੌਰਾਨ ਜੇਲ੍ਹ ਅੰਦਰ ਫ਼ਲਦਾਰ ਬੂਟੇ ਲਗਾਏ। ਜੇਲ੍ਹ ਸੁਪਰਡੈਂਟ ਸ੍ਰੀ ਕੁਲਵਿਦੰਰ ਸਿੰਘ ਸੰਧੂ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੰਜੇ ਅਗਨੀਹੋਤਰੀ, ਸੀ.ਜੇ.ਐਮ ਸ੍ਰੀ ਮਾਨਵ ਨੇ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਜਿਸ ਦੌਰਾਨ ਉਹ ਕੈਦੀਆਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਤੋਂ ਬਾਅਦ ਵੱਖ-ਵੱਖ ਫ਼ਲਦਾਰ ਪੌਦੇ ਜਿਵੇਂ ਅੰਬ, ਆੜੂ, ਲੀਚੀ, ਕੀਨੂੰ, ਅੰਜ਼ੀਰ ਆਦਿ ਜੇਲ੍ਹ ਵਿੱਚ ਪਈਆਂ ਖਾਲੀ ਥਾਵਾਂ ’ਤੇ ਲਗਾਏ ਗਏ। ਇਸ ਦੌਰਾਨ ਜੇਲ੍ਹ ਡਿਪਟੀ ਸੁਪਰਡੈਂਟ ਕੁਲਵਿੰਦਰ ਸਿੰਘ ਅਤੇ ਜੇਲ੍ਹ ਡਾਕਟਰ ਅਮਨਦੀਪ ਸਿੰਘ ਤੇ ਜੇਲ੍ਹ ਸਟਾਫ ਮੌਜੂਦ ਸਨ। ਪੌਦੇ ਲਗਾਉਣ ਤੋਂ ਬਾਅਦ ਜੇਲ੍ਹ ਸੁਪਰਡੈਂਟ ਨੇ ਜੱਜ ਸਾਹਿਬਾਨ ਦਾ ਅਤੇ ਐਨ.ਜੀ.ਓ ਦੇ ਸੀ.ਈ.ਓ ਮੋਨਿਕਾ ਚਾਵਲਾ ਦਾ ਧੰਨਵਾਦ ਕੀਤਾ।