ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓਤਿਆਰੀਆਂ ਸਬੰਧੀ ਮੀਟਿੰਗ 16 ਜੂਨ ਨੂੰ ਹੋਵੇਗੀ

ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਕੀਤੇ ਜਾਣ ਅਗਾਓ ਸੰਭਾਵੀ ਹੜ੍ਹ ਰੋਕੂ ਪ੍ਰਬੰਧ।
ਸ੍ਰੀ ਅਨੰਦਪੁਰ ਸਾਹਿਬ 14 ਜੂਨ 2021
ਬਰਸਾਤ ਦਾ ਮੌਸਮ 2021 ਸੁਰੂ ਹੋ ਚੁੱਕਾ ਹੈ।ਬਰਸਾਤਾ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਸਥਾਪਤ ਫਲੱਡ ਕੰਟਰੋਲ ਰੂਮ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਨਿਭਾਉਦੇ ਹਨ। ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓ ਤਿਆਰੀਆਂ ਸਬੰਧੀ ਇਕ ਜਰੂਰੀ ਮੀਟਿੰਗ 16 ਜੂਨ ਨੂੰ ਸਵੇਰੇ 10.00 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਵੇਗੀ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਨੂ ਗਰਗ ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ, ਵਾਧੂ ਚਾਰਜ ਐਸ ਡੀ ਐਮ ਨੰਗਲ ਨੇ ਦੱਸਿਆ ਕਿ ਅਚਾਨਕ ਭਾਰੀ ਬਰਸਾਤ ਦੇ ਪਾਣੀ ਨਾਲ ਕਿਸੇ ਸਮੇਂ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸਲਈ ਸਬ ਡਵੀਜਨ ਸ੍ਰੀ ਅਨੰਦਪੁਰ ਸਾਹਿਬ/ਨੰਗਲ ਵਿਖੇ ਵੱਖ ਵੱਖ ਮਹਿਕਮਿਆਂ ਵੱਲੋਂ ਬਰਸਾਤ ਦੇ ਸੀਜਨ ਵਿੱਚ ਭਾਰੀ ਬਾਰਸ਼, ਹੜ੍ਹ ਰੋਕੂ ਕੰਮਾਂ ਸਬੰਧੀ ਕੀਤੇ ਪ੍ਰਬੰਧਾਂ/ਤਿਆਰੀਆਂ ਦੀ ਸਥਿਤੀ ਦਾ ਜਾਇਜਾ ਲੈਣ ਸਬੰਧੀ ਇਕ ਜਰੂਰੀ ਮੀਟਿੰਗ 16 ਜੂਨ ਨੂੰ ਸਵੇਰੇ 10.00 ਵਜੇ ਉਪ ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਉਪ ਮੰਡਲਾ ਵਿੱਚ ਸਥਾਪਤ ਹੋਣ ਵਾਲੇ ਕੰਟਰੋਲ ਰੂਮ ਵਿੱਚ ਆਪਣੇ ਵਿਭਾਗ ਦੇ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੂਚੀਆਂ ਅਤੇ ਸੰਭਾਵੀ ਹੜ੍ਹਾਂ ਲਈ ਕੀਤੇ ਅਗਾਓ ਪ੍ਰਬੰਧਾਂ/ਤਿਆਰੀਆਂ ਦੀ ਸਮੁੱਚੀ ਜਾਣਕਾਰੀ ਤੇ ਵੇਰਵੇ ਮੀਟਿੰਗ ਵਿੱਚ ਲੈ ਕੇ ਆਉਣ ਤਾਂ ਜੋ ਅਗਲੀ ਰੂਪ ਰੇਖਾ ਤਿਆਰ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਕੋਰੋਨਾ ਕਾਲ ਦੋਰਾਨ ਸੰਭਾਵੀ ਹੜ੍ਹਾਂ ਦੀਆਂ ਤਿਆਰੀਆਂ ਕਰਨ ਸਮੇਂ ਕੋਵਿਡ ਦੀਆਂ ਗਾਇਡਲਾਈਨਜ਼ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

Spread the love