ਰੂਪਨਗਰ 15 ਜੂਨ 2021
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ l ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲਾ ਵਿਸ਼ਾਲ ਕੁਮਾਰ ਵਾਸੀ ਨੇੜੇ ਰੈੱਡ ਕਰਾਸ ਦਫ਼ਤਰ, ਕਨਾਲ ਕਲੋਨੀ, ਜਿਲ੍ਹਾ: ਰੋਪੜ ਦੇ ਵਸਨੀਕ ਨੇ ਆਪਣਾ ਤਜਰਬਾ ਸਾਝਾ ਕਰਦੇ ਹੋਏ ਦੱਸਿਆ ਕਿ ਮੇਰੇ ਘਰ ਵਿੱਚ ਮੇਰੇ ਮਾਤਾ-ਪਿਤਾ ਤੇ ਇੱਕ ਭਰਾ ਹੈ। ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਅਤੇ ਮੇਰੀ ਮਾਤਾ ਜੀ ਘਰੇਲੂ ਕੰਮ-ਕਾਜ਼ ਕਰਦੇ ਹਨ। ਮੇਰਾ ਭਰਾ ਪੜ੍ਹ ਰਿਹਾ ਹੈ। ਮੇਰੀ ਵਿੱਦਿਅਕ ਯੋਗਤਾ ਬੀ.ਐਸ.ਸੀ ਆਈ.ਟੀ ਹੈ ਜੋ ਕਿ ਮੈਂ 2019 ਵਿੱਚ ਮੁਕੰਮਲ ਕੀਤੀ ਸੀ ਅਤੇ ਮੈਂ ਕਾਫੀ ਸਮੇਂ ਤੋਂ ਆਪਣੀ ਵਿੱਦਿਅਕ ਯੋਗਤਾ ਅਨੁਸਾਰ ਨੌਕਰੀ ਦੀ ਤਲਾਸ਼ ਕਰ ਰਿਹਾ ਸੀ, ਪਰ ਮੈਨੂੰ ਮੇਰੀ ਪਸੰਦ ਦੀ ਤੇ ਮੇਰੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲ ਰਹੀ ਸੀ। ਫਿਰ ਮੈਨੂੰ ਜਿਲ੍ਹਾ ਰੋਜ਼ਗਾਰ ਬਿਊਰੋ ਦੇ ਤਹਿਤ ਚਲ ਰਹੀ ਮੁਹਿੰਮ ਘਰ-ਘਰ ਰੋਜ਼ਗਾਰ ਦੇ ਬਾਰੇ ਪਤਾ ਲੱਗਿਆ ਤੇ ਮੈਂ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਆ ਕੇ ਆਪਣਾ ਨਾਮ ਦਰਜ਼ ਕਰਵਾਇਆ ਤੇ ਉਨ੍ਹਾਂ ਨੇ www.pgrkam.com ਘਰ ਘਰ ਰੋਜ਼ਗਾਰ ਦੇ ਆਨਲਾਈਨ ਪੋਰਟਲ ਤੇ ਵੀ ਮੇਰਾ ਨਾਮ ਅਪਲੋਡ ਕੀਤਾ। ਨਾਮ ਦਰਜ਼ ਕਰਵਾਉਣ ਤੋਂ ਬਾਅਦ ਮੈਨੂੰ ਰੋਜ਼ਗਾਰ ਦਫ਼ਤਰ ਤੋਂ ਨੌਕਰੀ ਦੇ ਲਈ ਮੈਸੇਜ ਅਤੇ ਕਾਲ ਆਉਣੇ ਸ਼ੁਰੂ ਹੋ ਗਏ ਤੇ ਮੈਨੂੰ ਰੋਜ਼ਗਾਰ ਦਫ਼ਤਰ ਵੱਲੋਂ ਆਈ.ਸੀ.ਆਈ.ਸੀ.ਆਈ ਬੈਂਕ ਦੀ ਆਨ ਲਾਈਨ ਇੰਟਰਵਿਊ ਲਈ ਮੈਸੇਜ ਆਇਆ ਤੇ ਇੰਟਰਵਿਊ ਦੇਣ ਤੋਂ ਬਾਅਦ ਮੇਰੀ ਸਲੈਕਸ਼ਨ ਰੋਪੜ ਦੇ ਆਈ.ਸੀ.ਆਈ.ਸੀ.ਆਈ ਦੇ ਬ੍ਰਾਂਚ ਵਿੱਚ ਹੋ ਗਈ ਤੇ ਮੇਰੀ ਸੈਲਰੀ 1.7 ਲੱਖ ਸਲਾਨਾ ਫਿਕਸ ਕੀਤੀ ਗਈ।
ਉਸ ਨੇ ਦੱਸਿਆ ਕਿ ਉਹ ਜਿਲ੍ਹਾ ਰੋਜ਼ਗਾਰ ਦਫ਼ਤਰ ਦਾ ਦਿਲੋਂ ਧੰਨਵਾਦੀ ਹਾਂ ਜਿਸਦੇ ਚੱਲਦੇ ਉਸਨੂੰ ਨੌਕਰੀ ਦਾ ਪਤਾ ਲੱਗਿਆ ਤੇ ਉਹ ਆਪਣੀ ਵਿੱਦਿਅਕ ਯੋਗਤਾ ਦੇ ਅਨੁਸਾਰ ਨੋਕਰੀ ਪ੍ਰਾਪਤ ਕਰ ਸਕਿਆ ।