ਕੈਂਪਸ ਅੰਬੈਸਡਰਾਂ ਨੂੰ ਇਲੈਕਸ਼ਨ ਸਟਾਰ ਬਨਣ ਦਾ ਮਿਲਿਆ ਮੌਕਾ

news makahni
news makhani

ਨਵੇਂ ਯੁਵਾ ਵੋਟਰਾਂ ਲਈ ਵਿਸ਼ੇਸ ਮੁਹਿੰਮ
ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਬਨਣ ਤੇ ਦਿੱਤਾ ਜਾਵੇਗਾ ਪ੍ਰਮਾਣ-ਪੱਤਰ ਅਤੇ ਤੋਹਫਾ: ਤਹਿਸੀਲਦਾਰ ਚੋਣਾਂ
ਰੂਪਨਗਰ , 16 ਜੂਨ 2021
ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਵੱਲੋਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ 18 ਸਾਲ ਅਤੇ ਵੱਧ ਉਮਰ ਦੇ ਨਵੇਂ ਯੁਵਾ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਯੁਨੀਵਰਸਿਟੀ ਅਤੇ ਕਾਲਜਾਂ ਵਿੱਚ ਨਿਯੁਕਤ ਕੀਤੇ ਗਏ ਕੈਂਪਸ ਅੰਬੈਸਡਰਾਂ ਨੂੰ ਹਰ ਮਹੀਨੇ ਵੋਟਰ ਹੈਲਪਲਾਈਨ ਮੋਬਾਇਲ ਐਪ ਜਾਂ ਵੋਟਰ ਪੋਰਟਲ ਰਾਹੀਂ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ’ਤੇ ਇਲੈਕਸ਼ਨ ਸਟਾਰ ਬਨਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਸ਼੍ਰੀ ਅਵਤਾਰ ਸਿੰਘ ਨੇ ਦੱਸਿਆ ਕਿ ਪਹਿਲੇ ਜੇਤੂ ਨੂੰ 5 ਜੂਨ, 2021 ਤੋਂ 4 ਜੁਲਾਈ 2021 ਵਿਚਕਾਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਦੇ ਅਧਾਰ ’ਤੇ ਚੁਣਿਆ ਜਾਵੇਗਾ। ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਬਨਣ ਤੇ ਪ੍ਰਮਾਣ-ਪੱਤਰ ਅਤੇ ਤੋਹਫਾ ਦਿੱਤਾ ਜਾਵੇਗਾ। ਜ਼ਿਲ੍ਹੇ ਦੇ ਸਮੂਹ ਕੈਂਪਸ ਅੰਬੈਸਡਰਾਂ ਵੱਲੋਂ ਨਵੀਂ ਰਜਿਸਟ੍ਰੇਸ਼ਨ ਦੀ ਰਿਪਰੋਟ ਜ਼ਿਲ੍ਹੇ ਦੇ ਚੋਣ ਤਹਿਸੀਲਦਾਰ ਪਾਸ ਮਿਤੀ 4, ਜੁਲਾਈ 2021 ਤੱਕ ਜਮ੍ਹਾ ਕਰਵਾਈ ਜਾਵੇਗੀ। ਦਸੰਬਰ, 2021 ਦੇ ਅੰਤ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਦਾ 25 ਜਨਵਰੀ, 2022 ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

Spread the love