ਸੀਐਚਟੀ ਪੱਧਰ ਤੇ ਦਾਖਲਾ ਮੁਹਿੰਮ ਅਤੇ ਸਮਾਰਟ ਸਕੂਲਾਂ ਦੀ ਬਿਹਤਰੀ ਲਈ ਕੀਤੀ ਚਰਚਾ
ਤਰਨ ਤਾਰਨ 17 ਜੂਨ 2021 ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਕ ਸਿੱਖਿਆ ਦੇਣ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਸੁਧਾਰਨ ਲਈ ਵੱਖ-ਵੱਖ ਚਲਾਈਆਂ ਜਾ ਰਹੀਆਂ ਮੁਹਿੰਮਾਂ ਰਾਹੀ ਭਰਪੂਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਚੱਲ ਰਹੇ ਪ੍ਰੋਜੈਕਟਾਂ ਦਾ ਮੁਲਾਂਕਣ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸ੍ਰੀ ਪਰਮਜੀਤ ਸਿੰਘ ਵੱਲੋਂ ਬਲਾਕ ਤਰਨਤਾਰਨ ਪਰਾਪਰ ਅਤੇ ਨੌਸ਼ਹਿਰਾ ਪਨੂੰਆਂ ਦੇ ਸਮੂਹ ਸੈਂਟਰ ਹੈੱਡ ਟੀਚਰਾਂ ਨਾਲ ਕ੍ਰਮਵਾਰ ਦਫ਼ਤਰ ਬਲਾਕ ਸਿੱਖਿਆ ਅਫ਼ਸਰ ਨੂਰਦੀ ਅਤੇ ਦਫ਼ਤਰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੌਸ਼ਹਿਰਾ ਪਨੂੰਆਂ ਵਿਖੇ ਮੀਟਿੰਗ ਰੱਖੀ ਗਈ।ਇਸ ਦੌਰਾਨ ਡੀਈਓ ਐਲੀਮੈਂਟਰੀ ਤਰਨਤਾਰਨ ਵੱਲੋਂ ਹਰ ਸੈਂਟਰ ਨਾਲ ਸਬੰਧਤ ਸੀਐਚਟੀ ਸਾਹਿਬਾਨ ਕੋਲੋਂ ਦਾਖ਼ਲ ਮੁਹਿੰਮ 2021 ਦੇ ਨਾਲ ਨਾਲ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦੀ ਡਾਟਾ ਦੇ ਆਧਾਰ ਤੇ ਵਿਸਥਾਰਿਤ ਚਰਚਾ ਕਰ ਰਿਪੋਰਟ ਲਈ ਗਈ।
ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੂਰਦੀ, ਸ਼੍ਰੀਮਤੀ ਵੀਰਜੀਤ ਕੌਰ ਵੱਲੋਂ ਆਪਣੇ ਅਧੀਨ ਦੋਹਾਂ ਬਲਾਕਾਂ ਵਿੱਚ ਦਾਖ਼ਲਾ ਵਧਾਉਣ ਨੂੰ ਲੈਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਤਰਨਤਾਰਨ ਪਰਾਪਰ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸੈਸ਼ਨ 2020-21 ਵਿੱਚ ਜਿੱਥੇ ਪੂਰੇ ਸਾਲ ਦੌਰਾਨ ਜਿੱਥੇ ਬਲਾਕ ਤਰਨਤਾਰਨ ਪਰਾਪਰ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ 6528 ਵਿਦਿਆਰਥੀ ਦਾਖ਼ਲ ਹੋਏ ਸਨ ਉੱਥੇ ਮੌਜੂਦਾ ਸ਼ੈਸ਼ਨ ਦੌਰਾਨ ਹੁਣ ਤੱਕ 543 ਵਿਦਿਆਰਥੀਆਂ ਦੇ ਵਾਧੇ ਨਾਲ ਕੁੱਲ 7071 ਵਿਦਿਆਰਥੀਆਂ ਦਾ ਦਾਖਲਾ ਕੀਤਾ ਜਾ ਚੁੱਕਾ ਹੈ। ਬਲਾਕ ਨੌਸ਼ਹਿਰਾ ਪਨੂੰਆਂ ਵਿਚਲੇ ਐਨਰੋਲਮੈਂਟ ਵਾਧੇ ਸਬੰਧੀ ਉਹਨਾਂ ਦੱਸਿਆ ਕਿ ਇਸ ਬਲਾਕ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ ਮੌਜੂਦਾ ਸ਼ੈਸ਼ਨ ਦੌਰਾਨ ਹੁਣ ਤੱਕ 540 ਵਿਦਿਆਰਥੀਆਂ ਦਾ ਵਾਧਾ ਹੋ ਚੁੱਕਾ ਹੈ ਜੋ ਕਿ 8.33% ਬਣਦਾ ਹੈ। ਬੀਪੀਈਓ ਵੀਰਜੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਇਸ ਦਾਖ਼ਲਾ ਮੁਹਿੰਮ ਪ੍ਰਤੀਸ਼ਤ ਨੂੰ ਸਟੇਟ ਦੀ ਪ੍ਰਤੀਸ਼ਤ ਦੇ ਬਰਾਬਰ ਲਿਆਉਣ ਲਈ ਭਰਪੂਰ ਯਤਨ ਕਰਨਗੇ।
ਇਸ ਮੌਕੇ ਬਲਾਕ ਤਰਨ ਤਾਰਨ ਪਰਾਪਰ ਤੋਂ
ਸੁਰਿੰਦਰਪਾਲ ਸਿੰਘ,ਸੀਐਚਟੀ ਸੈਂਟਰ ਮਲੀਆ, ਕੁਲਜੀਤ ਸਿੰਘ ਸੈਂਟਰ ਫਤਹਿ ਚੱਕ, ਮਿਹਰਪਾਲ ਸਿੰਘ ਸੈਂਟਰ ਜਹਾਂਗੀਰ, ਸ੍ਰੀਮਤੀ ਸ਼ਰਮੀਲੀ ਸੈਂਟਰ ਪੰਡੋਰੀ ਸਿੱਧਵਾਂ ਅਤੇ ਸੈਂਟਰ ਪੰਡੋਰੀ ਗੋਲਾ ਅਤੇ ਬਲਾਕ ਨੌਸ਼ਹਿਰਾ ਪਨੂੰਆਂ ਵਿਖੇ ਮੀਟਿੰਗ ਦੌਰਾਨ ਹਾਜ਼ਰ ਰਣਜੀਤ ਪ੍ਰੀਤ ਸਿੰਘ ਸੀਐਚਟੀ ਸੈਂਟਰ ਸ਼ੇਰੋਂ, ਗੁਰਕਿਰਪਾਲ ਸਿੰਘ ਸੀਐਚਟੀ ਸੈਂਟਰ ਕੈਰੋਂ, ਕੁਲਵਿੰਦਰ ਸਿੰਘ ਕੋਟ ਮੁਹੰਮਦ , ਮਨਜੀਤ ਸਿੰਘ ਸੈਂਟਰ ਨੁਸ਼ਹਿਰਾ ਪੰਨੂਆ ,ਗੁਰਪ੍ਰੀਤ ਕੌਰ ਸੈਂਟਰ ਰਸੂਲਪੁਰ ਅਤੇ ਸੁਰਿੰਦਰ ਸਿੰਘ ਮੁਗਲਚੱਕ ਨੇ ਆਪਣੇ ਆਪਣੇ ਸੈਂਟਰ ਵਿੱਚ ਚੱਲ ਰਹੀ ਦਾਖ਼ਲਾ ਮੁਹਿੰਮ ਅਤੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਡੀਈਓ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਦਾਖ਼ਲਾ ਮੁਹਿੰਮ ਸਬੰਧੀ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਬੇਜੋੜ ਸਹੂਲਤਾਂ ਬਾਰੇ ਦੱਸਦਿਆਂ ਵੱਧ ਤੋਂ ਵੱਧ ਸਕੂਲਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਅਤੇ ਖ਼ੁਦ ਵੀ ਅਤੇ ਆਪਣੇ ਹੇਠ ਸਕੂਲ ਮੁਖੀ ਸਾਹਿਬਾਨ ਨੂੰ
ਛੁੱਟੀਆਂ ਦੌਰਾਨ ਸਕੂਲਾਂ ਦੀ ਸਮੇਂ ਸਮੇਂ ਤੇ ਸਾਫ਼ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਵੰਡ ਕਰਨ ਉਪਰੰਤ ਜ਼ਲਦ ਤੋਂ ਜਲਦ ਈਪੰਜਾਬ ਪੋਰਟਲ ਤੇ ਅਪਡੇਟ ਕਰਨ ਲਈ ਕਿਹਾ।ਸ਼੍ਰੀ ਪਰਮਜੀਤ ਸਿੰਘ ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਇਸ ਮੌਕੇ ਸਮੂਹ ਸੀਐਚਟੀ ਸਾਹਿਬਾਨ ਨੂੰ ਸਕੂਲਾਂ ਵਿੱਚ ਹੋ ਰਹੇ ਉਸਾਰੀ ਦੇ ਕੰਮਾਂ ਨੂੰ ਹਰ ਤਰ੍ਹਾਂ ਕੁਆਲਿਟੀ ਅਤੇ ਮਿਆਰ ਅਨੁਸਾਰ ਪ੍ਰਪੱਕ ਤਰੀਕੇ ਨਾਲ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਜ਼ਿਲ੍ਹਾ ਪੜ੍ਹੋ ਪੰਜਾਬ ਕੋਆਰਡੀਨੇਟਰ ਸ੍ਰੀ ਨਵਦੀਪ ਸਿੰਘ ਨੇ ਸਟੇਟ ਪੱਧਰ ਤੇ ਔਸਤ ਐਨਰੋਲਮੈਂਟ ਪ੍ਰਤੀਸ਼ਤ ਵਾਧੇ ਦੇ ਨਾਲ ਜ਼ਿਲ੍ਹਾ ਤਰਨਤਾਰਨ ਦੀ ਐਨਰੋਲਮੈਂਟ ਪ੍ਰਤੀਸ਼ਤ ਅਤੇ ਬਲਾਕ ਨੌਸ਼ਹਿਰਾ ਪਨੂੰਆਂ ਅਤੇ ਤਰਨਤਾਰਨ ਪਰਾਪਰ ਦੀ ਐਨਰੋਲਮੈਂਟ ਵਾਧੇ ਨੂੰ ਸਮੂਹ ਸੀਐਚਟੀ ਸਾਹਿਬਾਨ ਦੇ ਸਨਮੁੱਖ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਇਸ ਸਬੰਧੀ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਬਲਾਕ ਤਰਨਤਾਰਨ ਅਤੇ ਨੌਸ਼ਹਿਰਾ ਪਨੂੰਆਂ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ।