ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸਰਕਾਰੀ ਨੌਕਰੀਆਂ ਦੀ ਪ੍ਰੀਖਿਆ ਦੀ ਮੁਫ਼ਤ ਵਿੱਚ ਦਿੱਤੀ ਜਾਵੇਗੀ ਸਿਖਲਾਈ

ਏਅਰ ਫੋਰਸ, ਆਰਮੀ ਅਤੇ ਲੜਕੀਆਂ ਦੀ ਸੈਨਾ ਪੁਲੀਸ ਵਿੱਚ ਭਰਤੀ ਲਈ ਮੁਫ਼ਤ ਕੋਚਿੰਗ ਪ੍ਰਾਪਤ ਕਰਨ ਲਈ ਕਰਵਾਉਣ ਆਪਣੀ ਰਜਿਸਟ੍ਰੇਸ਼ਨ-ਇਕਬਾਲ ਸਿੰਘ
ਫਾਜ਼ਿਲਕਾ, 21 ਜੂਨ 2021
ਸੀ-ਪਾਈਟ ਕੈਂਪ ਜੋ ਕਿ ਫਿਰੋਜ਼ਪੁਰ ਦੇ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਹੈ ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਏਅਰ ਫੋਰਸ, ਆਰਮੀ ਅਤੇ ਲੜਕੀਆਂ ਦੀ ਸੈਨਾ ਪੁਲੀਸ ਦੀਆਂ ਪੋਸਟਾਂ ਦੀ ਸਿਖਲਾਈ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜਿ਼ਲ੍ਹੇ ਦੇ ਜਿ਼ੰਨ੍ਹਾਂ ਯੁਵਕਾਂ ਨੇ ਉਪਰੋਕਤ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਹੈ ਉਹ 23 ਜੂਨ 2021 ਨੂੰ ਸਵੇਰੇ 9 ਵਜੇ ਨਿੱਜੀ ਤੌਰ ਤੇ ਕੈਂਪ ਵਿਖੇ ਪਹੁੰਚ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੀ ਪਾਈਟ ਕੈਂਪ ਦੇ ਨੰਬਰਾਂ 94638-31615, 70093-17626, 83601-63527, 94639-03533 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਕੈਂਪ ਇੰਚਾਰਜ ਇਕਬਾਲ ਸਿੰਘ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੁਨਹਿਰੀ ਮੌਕੇ ਦਾ ਨੌਜਵਾਨ ਜਰੂਰ ਲਾਹਾ ਲੈਣ ਅਤੇ ਕੜੀ ਮਿਹਨਤ ਨਾਲ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕੱਢੀਆਂ ਨੌਕਰੀਆਂ ਨੂੰ ਹਾਸਲ ਕਰਕੇ ਆਪਣੇ ਪੈਰ੍ਹਾਂ ਤੇ ਖੜ੍ਹਾ ਹੋਣ।

Spread the love