ਪਟਿਆਲਾ ‘ਚ ਸ਼ੁਕਰਵਾਰ ਤੋਂ ਆਨ ਕਾਲ ਵੈਕਸੀਨੇਸ਼ਨ ਸੇਵਾ ਸ਼ੁਰੂ ਕੀਤੀ ਜਾਵੇਗੀ

ਜ਼ਿਲ੍ਹਾ ਕੰਟਰੋਲ ਰੂਮ ‘ਤੇ ਫੋਨ ਕਰਕੇ ਪੰਜ ਜਾ ਜ਼ਿਆਦਾ ਚਾਹਵਾਨ ਕਰਵਾ ਸਕਣਗੇ ਅਗਾਊਂ ਬੁਕਿੰਗ
ਪਟਿਆਲਾ, 22 ਜੂਨ 2021
ਪਟਿਆਲਾ ਪ੍ਰਸ਼ਾਸਨ ਵੱਲੋਂ ਤਜ਼ਰਬਾ ਆਧਾਰ ‘ਤੇ ਆਨ ਕਾਲ ਵੈਕਸੀਨੇਸ਼ਨ ਸੇਵਾ ਦੀ ਸ਼ੁਰੂਆਤ ਸ਼ੁਕਰਵਾਰ ਤੋਂ ਪਟਿਆਲਾ ਸ਼ਹਿਰ ਤੋਂ ਅਰੰਭੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਅਨੁਸਾਰ ਇਹ ਆਨ ਕਾਲ ਵੈਕਸੀਨੇਸ਼ਨ ਸੇਵਾ ਕੱਲ ਤੋਂ ਪਿੰਡਾਂ ‘ਚ ਸ਼ੁਰੂ ਹੋ ਰਹੀ ਡੋਰ ਟੂ ਡੋਰ ਵੈਕਸੀਨੇਸ਼ਨ ਮੁਹਿੰਮ ਤੋਂ ਵੱਖਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਕਿਸੇ ਵੀ ਇਲਾਕੇ/ਕਲੋਨੀ ਦੇ ਪੰਜ ਜਾਂ ਪੰਜ ਤੋਂ ਜ਼ਿਆਦਾ ਬਾਸ਼ਿੰਦੇ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 ‘ਤੇ ਸੰਪਰਕ ਕਰਕੇ ਟੀਕਾਕਰਨ ਲਈ ਅਗਾਊਂ ਸਮਾਂ ਨਿਸ਼ਚਿਤ ਕਰਵਾ ਸਕਦੇ ਹਨ।

Spread the love