ਕੋਰੋਨਾ ਮਹਾਂਮਾਰੀ ਦੋਰਾਨ ਮਾਪਿਆਂ ਤੋ ਵਾਂਝੇ ਹੋਏ ਬੇਸਹਾਰਾ ਬੱਚਿਆ ਲਈ ਜਿਲਾ ਗੁਰਦਾਸਪੁਰ ਵਿਚ ਲੜਕੇ ਅਤੇ ਲੜਕੀਆਂ ਲਈ ਫਿੱਟ ਫੈਸੀਲਿਟੀਜ ਸਥਾਪਿਤ

ਲੋੜਵੰਦ, ਚਿਲਡਰਨ ਹੋਮ ਜਾਂ ਸਖੀ ਵਨ ਸਟੋਪ ਸੈਟਰ ਗੁਰਦਾਸਪੁਰ ਵਿਖੇ ਕਰਨ ਸੰਪਰਕ
ਗੁਰਦਾਸਪੁਰ , 23 ਜੂਨ 2021 ਸ.ਅਮਰਜੀਤ ਸਿੰਘ ਭੁੱਲਰ ਜਿਲਾ ਪ੍ਰੋਗਰਾਮ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਕੋਰੋਨਾ ਮਹਾਂਮਾਰੀ ਦੋਰਾਨ ਮਾਪਿਆਂਤੋ ਵਾਂਝੇ ਹੋਏ ਬੇਸਹਾਰਾ ਬੱਚਿਆ ਲਈ ਜਿਲਾ ਗੁਰਦਾਸਪੁਰ ਵਿਚ ਲੜਕੇ ਅਤੇ ਲੜਕੀਆਂ ਲਈ ਫਿੱਟ ਫੈਸੀਲਿਟੀਜ ਸਥਾਪਿਤ ਕੀਤੀਆ ਗਈਆ ਹਨ ।
ਉਨਾ ਨੇ ਅੱਗੇ ਦੱਸਿਆ ਹੈ ਕਿ ਚਿਲਡਰਨ ਹੋਮ ( ਲੜਕੇ ) ਗੁਰਦਾਸਪੁਰ,ਸਾਹਮਣੇ ਜਿਲਾ ਸੁਧਾਰ ਘਰ ਅਤੇ ਕਚਿਹਰੀ ਜੇਲ ਰੋਡ ਗੁਰਦਾਸਪੁਰ ਅਤੇ ਸਖੀ ਵਨ ਸਨੋਪ ਸੈਟਰ ਗੁਰਦਾਸਪੁਰ ਸਿਵਲ ਹਸਪਤਾਲ ਜੀਵਨ ਵਾਲ ਬੱਬਰੀ ਗੁਰਦਾਸਪੁਰ ਵਿਖੇ ਬੇਸਹਾਰਾ ਬੱਚਿਆ ਦੇ ਰੱਖਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਲਈ ਆਮ ਅਤੇ ਖਾਸ ਨਾਗਰਿਕ ਨੂੰ ਸੂਚਿਤ ਕੀਤਾ ਜਾਦਾ ਹੈ ਜੈਕਰ ਕੋਈ ਵੀ ਅਜਿਹਾ ਬੱਚਾ ਮਿਲਦਾ ਹੈ ਤਾਂ ਇਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਸੁਨੀਲ ਜੋਸ਼ੀ, ਬਾਲ ਸੁਰਖਿਆ ਅਫਸਰ ਗੁਰਦਾਸਪੁਰ 95924-06666, ਭਜਨ ਦਾਸ,ਚੇਅਰਮੈਨ ਬਾਲ ਭਲਾਈ ਕਮੇਟੀ ਗੁਰਦਾਸਪੁਰ 95647-54589 ਅਤੇ ਜਿਲਾ ਬਾਲ ਸੁਰਖਿਆ ਯੂਨਿਟ ਗੁਰਦਾਸਪੁਰ 01874-240157 ਤੇ ਸੰਪਰਕ ਕਰ ਸਕਦੇ ਹਨ ।

Spread the love