ਘੱਟ ਗਿਣਤੀ ਵਰਗਾਂ ਦੇ ਲੋਕਾਂ ਦੀ ਆਰਥਿਕ ਦਸਾ ਸੁਧਾਰਨ ਸੰਬੰਧੀ ਵਿਨੀ ਮਹਾਜਨ ਮੁੱਖ ਸਕੱਤਰ (ਪੰਜਾਬ ਸਰਕਾਰ)ਨੂੰ ਮਿਲੇ ਮੁਹੱਮਦ ਗ਼ੁਲਾਬ

ਬੈਠਕ ਵਿਚ ਇਹਨਾਂ ਵਰਗਾਂ ਦੇ ਲੋਕਾਂ ਨੂੰ ਛੋਟੇ ਧੰਦਿਆਂ ਲਈ ਕਰਜਾ ਸਕੀਮ ਸੁਵਿਧਾ ਜਾਰੀ ਕਰਨ ਸੰਬੰਧੀ ਕੀਤੀ ਗਲਬਾਤ
ਲੁਧਿਆਣਾ 22 ਜੂਨ 2021 ਘੱਟ ਗਿਣਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਲੋਕਾਂ ਲਈ ਚਲਾਈ ਜਾ ਰਹੀ ਸਕੀਮਾਂ ਲਈ ਜਰੂਰੀ ਫ਼ੰਡ ਜਾਰੀ ਕਰਾਉਣ ਨੂੰ ਲੈਕੇ ਮੁਹੱਮਦ ਗੁਲਾਬ (ਵਾਈਸ ਚੈਅਰਮੈਨ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ),ਵਲੋਂ ਮੁੱਖ ਤੋਰ ਤੋਂ ਮੁੱਖ ਸਕੱਤਰ (ਪੰਜਾਬ ਸਰਕਾਰ)ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ। ਬੈਠਕ ਵਿਚ ਇਹਨਾਂ ਵਰਗਾਂ ਦੇ ਲੋਕਾਂ ਨੂੰ ਛੋਟੇ ਧੰਦਿਆਂ ਲਈ ਚਲਾਈ ਜਾ ਰਹੀ ਕਰਜਾ ਸਕੀਮਾਂ ਜਾਰੀ ਕਰਕੇ ਇਹਨਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਸੰਬੰਧੀ ਗੱਲਬਾਤ ਕੀਤੀ ਗਈ।ਇਸ ਮੌਕੇ ਤੇ ਮੁਹੱਮਦ ਗੁਲਾਬ ਨੇ ਕਿਹਾ ਕਿ ਸਰਕਾਰ ਵਲੋਂ ਪਿਛੜੀ ਸ਼੍ਰੇਣੀ ਅਤੇ ਘੱਟ ਗਿਣਤੀ ਵਰਗ (ਸਿੱਖ, ਕ੍ਰਿਸਚਿਅਨ, ਮੁਸਲਮਾਨ, ਬੋਧੀ, ਪਾਰਸੀ ਅਤੇ ਜੈਨੀ)ਲਈ ਕਈ ਸਕੀਮਾਂ ਜਾਰੀ ਹੋਈਆਂ ਹਨ ਪਰ ਜਰੂਰੀ ਫ਼ੰਡ ਦੇ ਸਮੇਂ ਸਿਰ ਰਿਲੀਜ ਨ ਹੋਣ ਦੇ ਚਲਦਿਆਂ ਇਹ ਵਰਗ ਦੇ ਲੋਕਾਂ ਨੂੰ ਪੂਰਾ ਫਾਇਦਾ ਨਹੀਂ ਮਿਲ ਪਾ ਰਿਹਾ ਹੈ। ਉਹਨਾਂ ਵਲੋਂ ਮੁੱਖ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬੈਕਫਿੰਕੋ ਦੀ ਸਥਾਪਨਾ ਸਾਲ 1976 ਵਿੱਚ ਰਾਜ ਦੀਆ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਕੀਤੀ ਗਈ ਸੀ।ਉਹਨਾਂ ਦਸਿਆ ਕਿ ਭਾਰਤ ਸਰਕਾਰ ਵਲੋ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਤੇ ਵਿਕਾਸ ਕਾਰਪੋਰੇਸਨ (ਐਨ.ਬੀ.ਸੀ.ਐਫ.ਡੀ.ਸੀ.) ਅਤੇ ਰਾਸਟਰੀ ਘੱਟ ਗਿਣਤੀ ਵਿੱਤ ਅਤੇ ਵਿਕਾਸ ਕਾਰਪੋਰੇਸਨ ( ਐਨ਼ ਐਮ਼ ਡੀ਼ ਐਫ਼ ਸੀ਼ ) ਦੀ ਸਥਾਪਨਾ ਕਰਨ ਉਪਰੰਤ ਬੈਕਫਿੰਕੋ ਨੂੰ ਪੰਜਾਬ ਸਰਕਾਰ ਵਲੋ ਇਹਨਾਂ ਦੋਵੇ ਰਾਸਟਰੀ ਕਾਰਪੋਰੇਸਨਾਂ ਦੀਆਂ ਸਵੈ-ਰੁਜਗਾਰ ਸਕੀਮਾਂ ਨੂੰ ਰਾਜ ਵਿੱਚ ਲਾਗੂ ਕਰਨ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਇਨਾਂ ਸਕੀਮਾਂ ਤਹਿਤ ਕੇਵਲ 6% ਸਲਾਨਾ ਵਿਆਜ ਦਰ ਉਪਰ ਟਾਰਗਟ ਗਰੁੱਪ ਨੂੰ ਕਰਜੇ ਮੁਹੱਈਆਂ ਕਰਵਾਏ ਜਾਂਦੇ ਹਨ।ਉਹਨਾਂ ਕਿਹਾ ਕਿ ਬੈਕਫਿੰਕੋ ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਪੰਜਾਬ ਸਰਕਾਰ ਵਲੋ ਦਿੱਤੀ ਜਾਂਦੀ ਪੂੰਜੀ ਰਾਸੀ ਵਿਚੋ ਸਵੈ-ਰੋਜਗਾਰ ਸਥਾਪਤ ਕਰਨ ਲਈ 6% ਸਲਾਨਾ ਵਿਆਜ ਦਰ ਤੇ ਕਰਜੇ ਮੁਹੱਈਆਂ ਕਰ ਰਹੀ ਹੈ।ਇਸਤੋਂ ਇਲਾਵਾ ਬੈਕਫਿੰਕੋ ਵਲੋਂ ਪਿਛੜੀ ਸ਼੍ਰੇਣੀ ਲਈ ਸਿਖਿਆ ਕਰਜਾ ਸਕੀਮ ਤਹਿਤ ਲੋਨ ਦਿੱਤੇ ਜਾਂਦੇ ਹਨ ਜੋਕਿ ਇਸ ਸਕੀਮ ਤਹਿਤ ਪੜ੍ਹਾਈ ਕਰਨ ਲਈ 4% ਵਿਆਜ ਦੀ ਦਰ ਤੇ ਦਿਤਾ ਜਾਂਦਾ ਹੈ। ਲੜਕੀਆਂ ਲਈ ਵਿਆਜ ਦੀ ਦਰ 3.5% ਸਲਾਨਾ ਹੈ। ਕਰਜੇ ਦੀ ਵਾਪਸੀ ਕੋਰਸ ਖਤਮ ਹੋਣ ਤੋ 6 ਮਹੀਨੇ ਬਾਅਦ ਮਹੀਨਾਵਾਰ ਕਿਸਤਾਂ ਵਿੱਚ 5 ਸਾਲਾਂ ਵਿੱਚ ਕੀਤੀ ਜਾਂਦੀ ਹੈ। ਵਿਦੇਸਾਂ ਵਿੱਚ ਪੜ੍ਹਾਈ ਲਈ 20 ਲੱਖ ਰੁਪਏ ਤੱਕ ਦਾ ਕਰਜਾ ਮੁਹੱਈਆਂ ਕਰਨ ਦਾ ਉਪਬੰਧ ਹੈ।ਮੁੱਖ ਸਕੱਤਰ (ਪੰਜਾਬ ਸਰਕਾਰ)ਵਿਨੀ ਮਹਾਜਨ ਨੇ ਉਪ-ਚੈਅਰਮੈਨ ਮੁਹੱਮਦ ਗੁਲਾਬ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਪਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਦੇ ਪੈਡਿੰਗ ਮੁੱਦਿਆਂ ਬਾਰੇ ਸਰਕਾਰ ਦੇ ਪੱਧਰ ਤੇ ਬਣਦੀ ਲੋੜੀਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Spread the love