ਡਾ. ਸ਼ੇਨਾ ਅਗਰਵਾਲ ਅੱਜ ਡਿਪਟੀ ਕਮਿਸ਼ਨਰਾਂ ਦੀ ਰਾਸ਼ਟਰ ਪੱਧਰੀ ਪੈਨਲ ਵਾਰਤਾ ਵਿਚ ਲੈਣਗੇ ਭਾਗ

ਨਸ਼ਾ ਮੁਕਤ ਭਾਰਤ ਸੰਮੇਲਨ ਤਹਿਤ ਕਰਵਾਈ ਜਾ ਰਹੀ ਵਾਰਤਾ ਵਿਚ ਮੁਲਕ ਭਰ ’ਚੋਂ 11 ਡਿਪਟੀ ਕਮਿਸ਼ਨਰ ਕਰਨਗੇ ਸ਼ਿਰਕਤ
ਬਿਹਤਰੀਨ ਕਾਰਗੁਜ਼ਾਰੀ ਸਦਕਾ ਕੌਮੀ ਪੱਧਰ ’ਤੇ ਪਹਿਚਾਣ ਬਣਾਉਣ ਵਿਚ ਸਫ਼ਲ ਹੋਇਆ ਸ਼ਹੀਦ ਭਗਤ ਸਿੰਘ ਨਗਰ
ਨਵਾਂਸ਼ਹਿਰ, 24 ਜੂਨ 2021
ਸ਼ਹੀਦ ਭਗਤ ਸਿੰਘ ਨਗਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਨਸ਼ਾ ਮੁਕਤ ਭਾਰਤ ਸੰਮੇਲਨ ਤਹਿਤ 25 ਜੂਨ ਨੂੰ ਹੋਣ ਜਾ ਰਹੀ ਡਿਪਟੀ ਕਮਿਸ਼ਨਰਾਂ ਦੀ ਪੈਨਲ ਵਾਰਤਾ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਚੁਣਿਆ ਗਿਆ ਹੈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ‘ਲੋਕਲ ਐਕਸ਼ਨ ਫਾਰ ਹੈਲਦੀ ਕਮਿਊਨੀਟੀਜ਼ ਵਿਦਾਊਟ ਡਰੱਗਜ਼’ ਵਿਸ਼ੇ ’ਤੇ ਕਰਵਾਈ ਜਾ ਰਹੀ ਇਸ ਪੈਨਲ ਵਾਰਤਾ ਵਿਚ ਮੁਲਕ ਭਰ ਦੇ 11 ਡਿਪਟੀ ਕਮਿਸ਼ਨਰ ਭਾਗ ਲੈ ਰਹੇ ਹਨ, ਜਿਨਾਂ ਵਿਚ ਡਾ. ਸ਼ੇਨਾ ਅਗਰਵਾਲ ਪੰਜਾਬ ਤੋਂ ਇਕਲੌਤੇ ਡਿਪਟੀ ਕਮਿਸ਼ਨਰ ਹਨ। ਮੰਤਰਾਲੇ ਦੇ ਸਕੱਤਰ ਆਰ. ਸੁਬਰਾਮਣੀਅਮ ਅਤੇ ਜਾਇੰਟ ਸਕੱਤਰ ਰਾਧਿਕਾ ਚੱਕਰਵਰਤੀ ਦੁਆਰਾ ਸੰਚਾਲਿਤ ਇਸ ਪੈਨਲ ਵਾਰਤਾ ਵਿਚ ਭਾਗ ਲੈਣ ਵਾਲੇ ਬਾਕੀ ਡਿਪਟੀ ਕਮਿਸ਼ਨਰਾਂ ਵਿਚ ਡਿਪਟੀ ਕਮਿਸ਼ਨਰ ਨਰਸਿੰਘਪੁਰ (ਮੱਧ ਪ੍ਰਦੇਸ਼) ਵੇਦ ਪ੍ਰਕਾਸ਼, ਡਿਪਟੀ ਕਮਿਸ਼ਨਰ ਿਸ਼ਨਾ (ਆਂਧਰਾ ਪ੍ਰਦੇਸ਼) ਜੇ ਨਿਵਾਸ ਿਸ਼ਨਾ, ਡਿਪਟੀ ਕਮਿਸ਼ਨਰ ਸਾਊਥ ਗੋਆ ਰੁਚਿਕਾ ਕਤਿਆਲ, ਡਿਪਟੀ ਕਮਿਸ਼ਨਰ ਇੰਫਾਲ ਈਸਟ (ਮਣੀਪੁਰ) ਖੁਮਾਨਥੇਮ ਦਿਆਨਾ, ਡਿਪਟੀ ਕਮਿਸ਼ਨਰ ਭੋਜਪੁਰ (ਬਿਹਾਰ) ਰੋਸ਼ਨ ਖੁਸ਼ਵਾਹਾ, ਡਿਪਟੀ ਕਮਿਸ਼ਨਰ ਸਿਮਡੇਗਾ (ਝਾਰਖੰਡ) ਸੁਸ਼ਾਂਤ ਗੌਰਵ, ਡਿਪਟੀ ਕਮਿਸ਼ਨਰ ਮੋਨ (ਨਾਗਾਲੈਂਡ) ਥਾਵਾਸੀਲਾਨ ਕੇ, ਡਿਪਟੀ ਕਮਿਸ਼ਨਰ ਮਲਾਪੁਰ (ਕੇਰਲ) ਕੇ. ਗੋਪਾਲਿਸ਼ਨਨ, ਡਿਪਟੀ ਕਮਿਸ਼ਨਰ ਅਨੰਤਨਾਗ (ਜੰਮੂ-ਕਸ਼ਮੀਰ) ਅਤੇ ਡਿਪਟੀ ਕਮਿਸ਼ਨਰ ਵਾਰਾਣਸੀ (ਯੂ. ਪੀ) ਕੌਸ਼ਲ ਰਾਜ ਸ਼ਰਮਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਆਪਣੀਆਂ ਨਿਵੇਕਲੀਆਂ ਗਤੀਵਿਧੀਆਂ ਅਤੇ ਬਿਹਤਰੀਨ ਕਾਰਗੁਜ਼ਾਰੀ ਸਦਕਾ ਕੌਮੀ ਪੱਧਰ ’ਤੇ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਇਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ‘ਨਸ਼ਾ ਮੁਕਤ ਅਭਿਆਨ’ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਮੁਲਾਂਕਣ ਕਰਨ ਲਈ ਹਰੇਕ ਮਹੀਨੇ ਜਾਰੀ ਕੀਤੇ ਜਾਂਦੇ ਨਿਊਜ਼ ਲੈਟਰ ਵਿਚ ਵੀ ਨਸ਼ਿਆਂ ਖਿਲਾਫ਼ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਦਾ ਅਕਸਰ ਜ਼ਿਕਰ ਹੋ ਰਿਹਾ ਹੈ।
ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

Spread the love