ਡੀ.ਬੀ.ਈ.ਈ. ਮੋਹਾਲੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ ਗੋਕੁਲ ਸ਼ਰਮਾ ਦੀ ਕੰਪਿਊਟਰ ਉਪ੍ਰੇਟਰ ਵਜੋਂ ਕਰਵਾਈ ਸਲੈਕਸ਼ਨ 

ਐਸ.ਏ.ਐਸ ਨਗਰ, 24 ਜੂਨ
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਐਸ.ਏ.ਐਸ ਨਗਰ ਵਿਖੇ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਯੋਜਨਾ ਅਧੀਨ ਡੀ.ਬੀ.ਈ.ਈ., ਮੋਹਾਲੀ ਵੱਲੋਂ ਵਸਨੀਕ ਚੰਡੀਗੜ੍ਹ ਗੋਕੁਲ ਸ਼ਰਮਾ ਦੀ ਸਲੈਕਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ ਕਰਵਾਈ ਗਈ ਗੋਕੁਲ ਸ਼ਰਮਾ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸਨੇ ਆਪਣਾ ਕੰਪਿਊਟਰ ਕੋਰਸ ਕੀਤਾ ਹੋਇਆ  ਹੈ। ਉਹ ਇਸ ਤੋਂ ਪਹਿਲਾਂ ਸੈਮੀ-ਗਵਰਨਮੈਂਟ ਨੌਕਰੀ ਕਰਦਾ ਸੀ ਜਿਸਦਾ ਕੰਟਰੈਕਟ ਖਤਮ ਹੋ ਗਿਆ ਸੀ।ਜੋਬ ਛੁੱਟਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ ਸੀ ਅਤੇ ਨੌਕਰੀ ਦੀ ਤਲਾਸ਼ ਡੀ.ਬੀ.ਈ.ਈ, ਮੋਹਾਲੀ ਵਿਖੇ ਆਇਆ ਅਤੇ ਡਿਪਟੀ ਸੀ.ਈ.ਓ ਮਨਜੇਸ਼ ਸ਼ਰਮਾ ਨਾਲ ਉਸਦੀ ਮੁਲਾਕਾਤ ਹੋਈ।
ਡਿਪਟੀ ਸੀ.ਈ.ਓ ਨੇ ਉਸਦੀ ਪੂਰੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਡੀ.ਬੀ.ਈ.ਈ., ਮੋਹਾਲੀ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਡਿਪਟੀ ਸੀ.ਈ.ਓ ਵੱਲੋਂ ਉਸਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਬੀ.ਈ.ਈ., ਮੋਹਾਲੀ ਵਿਖੇ ਲੱਗਣ ਗਾਲੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ ਇੰਟਰਵਿਊ ਦੇਣ ਲਈ ਕਿਹਾ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਦਿੱਤੇ ਗਏ ਜੌਬ ਰੋਲ ਲਈ ਗੋਕੁਲ ਸ਼ਰਮਾ ਦਾ ਪ੍ਰੋਫਾਇਲ ਬਿਲਕੁਲ ਸਹੀ ਸੀ। ਡੀ.ਬੀ.ਈ.ਈ., ਮੋਹਾਲੀ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ ਜਿਸ ਵਿੱਚ  ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਸਮੇਤ ਹੋਰ ਕਈ ਨਾਮਵਰ ਕੰਪਨੀਆਂ ਵੱਲੋਂ ਵੀ ਹਿੱਸਾ ਲਿਆ ਗਿਆ। ਡਿਪਟੀ ਸੀ.ਈ.ਓ ਵੱਲੋਂ ਗੋਕੁਲ ਸ਼ਰਮਾ ਦੇ ਇੰਟਰਵਿਊ ਸਬੰਧੀ ਸਾਰੇ ਦਸਤਾਵੇਜ਼ ਚੈਕ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵਿੱਚ ਇੰਟਰਵਿਊ ਕਰਵਾਈ ਗਈ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੰਟਰਵਿਊ ਤੋਂ ਬਾਅਦ ਗੋਕੁਲ ਸ਼ਰਮਾ ਨੂੰ ਮੌਕੇ ਤੇ ਹੀ ਕੰਪਿਊਟਰ ਉਪ੍ਰੇਟਰ ਦੇ ਪ੍ਰੋਫਾਇਲ ਲਈ ਸਿਲੈਕਟ ਕੀਤਾ ਗਿਆ। ਸਿਲੈਕਸ਼ਨ ਤੋਂ ਬਾਅਦ ਗੋਕੁਲ ਸ਼ਰਮਾ ਨੇ ਡੀ.ਬੀ.ਈ.ਈ., ਮੋਹਾਲੀ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਹੁਣ ਉਹ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਡੀ.ਬੀ.ਈ.ਈ., ਮੋਹਾਲੀ ਦੀਆਂ ਸਹੂਲਤਾਂ ਦੀ ਜਾਣਕਾਰੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਦਾ ਹੈ।
Spread the love