ਚੰਡੀਗੜ੍ਹ ੨੫-ਜੂਨ-੨੦੨੧
ਕੱਲ, ਮਿਤੀ 24 ਜੂਨ 2021 ਨੂੰ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ, ਪਿਛਲੇ 42 ਸਾਲਾਂ ਤੋਂ ਕਾਰਜਸ਼ੀਲ ਵਿਭਾਗ ਦੇ ਸਾਬਕਾ ਮੁੱਖੀ, ਪ੍ਰੋਫੈਸਰ ਤੇ ਅਕਾਦਮਿਕ ਇੰਚਾਰਜ ਡਾ. ਜਸਪਾਲ ਕੌਰ ਕਾਂਗ ਦੀ ਸੇਵਾ ਮੁਕਤੀ ਦ\ ਨਡਜਾ ਾ”ੲ\ ਉਹਨਾਂ ਦੇ ਖੋਜਾਰਥੀਆਂ ਵਲੋਂ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਸਮਾਰੋਹ ਵਿਚ ਡਾ. ਕਾਂਗ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਇਕ ਵਿਸ਼ੇਸ਼ ਸਨਮਾਨ ਗ੍ਰੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਰੀਲੀਜ਼ ਕੀਤਾ ਗਿਆ। ਇਸ ਸਨਮਾਨ ਗ੍ਰੰਥ ਵਿਚ ਡਾ. ਕਾਂਗ ਦੇ ਸਹਿਯੋਗੀਆਂ, ਪ੍ਰੋਫੈਸਰਾਂ, ਦੋਸਤਾਂ ਤੇ ਪਰਿਵਾਰਿਕ ਮੈੰਬਰਾਂ ਅਤੇ ਖੋਜਾਰਥੀਆਂ ਵਲੋਂ ਉਨ੍ਹਾਂ ਪ੍ਰਤੀ ਪ੍ਰਗਟ ਕੀਤੇ ਸਨੇਹ ਭਰਪੂਰ ਅਨੁਭਵਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਗ੍ਰੰਥ ਨੂੰ ਡਾ. ਗੁਰਪ੍ਰੀਤ ਕੌਰ ਅਤੇ ਡਾ. ਅਮਰਦੀਪ ਕੌਰ ਵਲੋਂ ਸੰਪਾਦਿਤ ਕੀਤਾ ਗਿਆ ਹੈ। ਇਸ ਸਨਮਾਨ ਗ੍ਰੰਥ ਵਿਚ ਬਹੁਤ ਸਾਰੀਆਂ ਅਜ਼ੀਮ ਸ਼ਖਸੀਅਤਾਂ ਵਲੋਂ ਅਸੀਸਾਂ ਤੇ ਦੁਆਵਾਂ ਡਾ. ਕਾਂਗ ਦੀਆਂ ਪ੍ਰਾਪਤੀਆਂ ਤੇ ਸਨਮਾਨ ਅਤੇ ਉਨ੍ਹਾਂ ਦੇ ਖੋਜਾਰਥੀਆਂ ਦੇ ਅਨੁਭਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਸਨਮਾਨ ਗ੍ਰੰਥ ਨੂੰ ਰੀਲੀਜ਼ ਕਰਨ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ॥॥ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਕਾਲਜ ਦੀ ਜਮਾਤਣ ਅਤੇ ਪ੍ਰਸਿਧ ਵਿਦਵਾਨ ਡਾ. ਜਸਪਾਲ ਕੌਰ ਕਾਂਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਆਪਣੀ 42 ਸਾਲਾਂ ਦੀ ਬੇਦਾਗ ਲੰਮੀ ਨੌਕਰੀ ਕਰਕੇ ਅਤੇ ਯੂਨੀਵਰਸਿਟੀ ਨੂੰ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਕੇ ਸੇਵਾਮੁਕਤ ਹੋ ਰਹੇ ਹਨ। ਮੈਂ ਉਨ੍ਹਾਂ ਦੇ ਭਵਿੱਖਮਈ ਜ਼ਿੰਦਗੀ ਲਈ ਸ਼ੁੱਭ ਇੱਛਾਵਾਂ ਭੇਟ ਕਰਦੀ ਹਾਂ।ÓÓ ਇਸ ਸਨਮਾਨ ਮੌਕੇ ਪੰਜਾਬ ਯੂਨੀਵਰਸਿਟੀ ਡੀ.ਯੂ. ਆਈ ਪ੍ਰੋ. ਵੀ. ਆਰ. ਸਿਨਹਾ ਨੇ ਦੇਸ਼- ਵਿਦੇਸ਼`ਅ ਆਨ ਲਾਈਨ ਜੁੜੇ ਬਹੁ-ਗਿਣਤੀ ਸਰੋਤਿਆਂ ਦਾ ਸਵਾਗਤ ਕੀਤਾ। ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਆਰੰਭਿਕ ਸ਼ਬਦਾਂ ਵਿਚ ਪੁਸਤਕ ॥ਇਕੱਲੀ ਦਾ ਕਾਫ਼ਲਾÓ ਡਾ. ਜਸਪਾਲ ਕੌਰ ਕਾਂਗ ਬਾਰੇ ਦੱਸਦਿਆਂ ਕਿਹਾ ਕਿ ਮੈਡਮ ਕਾਂਗ ਨੇ ਹਰ ਤਰ੍ਹਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਆਪਣਾ ਇਕ ਵਿਲੱਖਣ ਕਾਫ਼ਲਾ ਬਣਾਇਆ ਹੈ। ਇਸ ਸ਼ਾਨਦਾਰ ਸਮਾਰੋਹ ਵਿਚ ਬਹੁਤ ਸਾਰੀਆਂ ਉਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਅਤੇ ਡਾ. ਜਸਪਾਲ ਕੌਰ ਕਾਂਗ ਨਾਲ ਆਪਣੇ ਅਕਾਦਮਿਕ ਅਨੁਭਵਾਂ ਨੂੰ ਸਾਂਝਾ ਕੀਤਾ। ਇਨ੍ਹਾਂ ਸ਼ਖਸੀਅਤਾਂ ਵਿਚ ਪ੍ਰੋ. ਕੇ. ਐਨ. ਪਾਠਕ, ਸਾਬਕਾ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ. ਆਰ.ਸੀ. ਸੋਬਤੀ ਸਾਬਕਾ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪ੍ਰੋ. ਐਸ. ਪੀ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪ੍ਰੋ. ਸ਼ਵਿੰਦਰ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਪ੍ਰੋ. ਸਤਿੰਦਰ ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ, ਵਾਈਸ ਚਾਂਸਲਰ, ਇੰਟਰਨਲ ਯੂਨੀਵਰਸਿਟੀ, ਬੜੂ ਸਾਹਿਬ, ਪ੍ਰੋ. ਆਰ.ਕੇ. ਗੁਪਤਾ, ਵਾਈਸ ਚਾਂਸਲਰ, ਮਹਾਰਾਜਾ ਅਗਰਸੇਨ ਯੂਨੀਵਰਸਿਟੀ, ਬੱਦੀ ਪ੍ਰਮੁੱਖ ਸਨ। ਇਸ ਤੋਂ ਇਲਾਵਾ ਪ੍ਰੋ. ਪ੍ਰਿਤਪਾਲ ਸਿੰਘ, ਡਾ. ਰੌਣਕੀ ਰਾਮ, ਡਾ. ਰਾਜੇਸ਼ ਗਿੱਲ, ਪ੍ਰੋ. ਮਦਨਜੀਤ ਕੌਰ ਸਹੋਤਾ, ਡਾ. ਰਵੇਲ ਸਿੰਘ, ਡਾ. ਵਨੀਤਾ, ਡਾ. ਰਜਿੰਦਰ ਭੱਟੀ, ਡਾ. ਮੀਰਾ ਮਲਿਕ, ਡਾ. ਨੀਲਮ ਗਰੋਵਰ, ਡਾ. ਸੁਖਦੇਵ ਸਿੰਘ, ਡਾ. ਗੁਰਪਾਲ ਸਿੰਘ, ਡਾ. ਯੋਗਰਾਜ, ਡਾ. ਊਮਾ ਸੇਠੀ, ਡਾ. ਅਕਵਿੰਦਰ ਤਨਵੀ, ਪੋ੍ਰ. ਸਵਰਨਜੀਤ ਕੌਰ, ਪ੍ਰੋ. ਸ਼ੀਨਾ ਪਾਲ ਸਭ ਨੇ ਮੈਡਮ ਕਾਂਗ ਦੀ ਸ਼ਖਸੀਅਤ ਦੇ ਵਿਭਿੰਨ ਪੱਖਾਂ ਤੇ ਬੋਲਦਿਆਂ ਕਿਹਾ ਕਿ ਉਹ ਸੰਵੇਦਨਾ, ਸਿਦਕ ਅਤੇ ਸਾਹਸ ਦੀ ਤ੍ਰਿਵੇਨੀ ਹਨ। ਇਸ ਪ੍ਰੋਗਰਾਮ ਵਿਚ ਪੁਸਤਕ ਰੀਲੀਜ਼ ਸਮਾਰੋਹ ਅਤੇ ਸੇਵਾ ਨਵਿਰਤੀ ਸਮੇਂ ਇੱਕਠੀਆਂ ਇੰਨੀਆਂ ਅਜ਼ੀਮ ਸਖਸ਼ੀਅਤਾਂ ਦਾ ਹੋਣਾ ਅਤੇ ਡਾ. ਜਸਪਾਲ ਕੌਰ ਕਾਂਗ ਦੇ ਕੀਤੇ ਕੰਮਾ ਦੀ ਸ਼ਲਾਘਾ ਕਰਨੀ ਇਕ ਮਿਸਾਲੀ ਘਟਨਾ ਸੀ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਸਭਨਾਂ ਦਾ ਰਸਮੀ ਧੰਨਵਾਦ ਕੀਤਾ ਅਤੇ ਡਾ. ਅਮਰਦੀਪ ਕੌਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ।
ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਮੈਡਮ ਜਸਪਾਲ ਕੌਰ ਕਾਂਗ ਹੁਰਾਂ ਨੇ 2006 ਤੋੱ 2016 ਤੱਕ ਵਿਭਾਗ ਦੇ ਚੇਅਰਪਰਸਨ ਦੀ ਅਤੇ 2016 ਤੋਂ 2021 ਤੱਕ ਲਗਾਤਾਰ ਪ੍ਰੋਫੈਸਰ ਅਤੇ ਅਕਾਦਮਿਕ ਇੰਚਾਰਜ ਦੀ ਸਰਗਰਮ ਭੂਮਿਕਾ ਨਿਭਾਈ।