ਫਾਜ਼ਿਲਕਾ 26 ਜੂਨ 2021
ਅੰਤਰਰਾਸ਼ਟਰੀ ਨਸ਼ਾ ਛੁਡਾਓ ਦਿਵਸ ਦੇ ਮੌਕੇ ਸਿਵਲ ਸਰਜਨ ਡਾ: ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ 6 ਓਟ ਕਲੀਨਿਕ ਚੱਲ ਰਹੇ ਹਨ। ਜਨਵਰੀ 2021 ਤੋਂ ਮਈ 2021 ਤੱਕ ਇਨ੍ਹਾਂ ਕਲੀਨਿਕਾਂ ਵਿੱਚ 1.5 ਲੱਖ ਤੋਂ ਵੱਧ ਖੁਰਾਕਾਂ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ ਤੇ ਲੋਕਾਂ ਵੱਲੋਂ ਨਿਰੰਤਰ ਆਪਣਾ ਇਲਾਜ਼ ਕਰਵਾਇਆ ਜਾ ਰਿਹਾ ਹੈ।ਡਾ ਪਰਮਿੰਦਰ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਅਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਰਨੀਵਾਲਾ ਦੇ ਨੇੜੇ ਇਕ ਪਿੰਡ ਦੇ ਰਹਿਣ ਵਾਲੇ ਐਨ ਸਿੰਘ ਦਾ ਹਵਾਲਾ ਦਿੱਤਾ।ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਐਨ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਅਤੀਤ ਬਾਰੇ ਇਸ ਤਰ੍ਹਾਂ ਬਿਆਨ ਕੀਤਾ।
ਐਨ ਸਿੰਘ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ।ਨਸ਼ੇ ਦੀ ਸ਼ੁਰੂਆਤ ਤਿੰਨ ਸਾਲ ਪਹਿਲਾ ਦੋਸਤਾਂ ਦੀ ਸੰਗਤ ਵਿੱਚ ਸ਼ੁਰੂ ਹੋਈ ਸੀ।ਨਸ਼ਾ ਕਦੋ ਆਦਤ ਤੋਂ ਜੀ ਦਾ ਜੰਜਾਲ ਬਣ ਗਿਆ ਪਤਾ ਹੀ ਨਹੀਂ ਲਗਿਆ ਅਤੇ ਇਹ ਆਦਤ ਘਰ ਵਿੱਚ ਮੁਸੀਬਤਾਂ ਦਾ ਇੱਕ ਪਹਾੜ ਲੈ ਕੇ ਆਈ। ਜਿਸ ਕਾਰਨ ਪਰਿਵਾਰ ਦੀ ਸਾਰੀ ਜਮ੍ਹਾ ਪੂੰਜੀ ਲਗਭਗ 3 ਤੋਂ 4 ਲੱਖ ਰੁਪਏ ਨਸ਼ੇ ਵਿਚ ਬਰਬਾਦ ਹੋ ਗਈ ਅਤੇ ਪਰਿਵਾਰ ਵਿਚ ਕਈ ਪ੍ਰੇਸ਼ਾਨੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਨ ਸਿੰਘ ਨੇ ਦੱਸਿਆ ਕਿ ਨਸ਼ਾ ਕਰਨ ਕਾਰਨ ਉਹ ਸਮਾਜ ਤੋਂ ਪੂਰੀ ਤਰ੍ਹਾਂ ਅਲੱਗ ਹੋ ਗਿਆ ਸੀ ਅਤੇ ਦਿਨ ਭਰ ਜੋ ਵੀ ਨਸ਼ਾ ਮਿਲਦਾ ਸੀ ਉਸ ‘ਤੇ ਨਿਰਭਰ ਹੋ ਗਿਆ ਸੀ। ਇਸ ਦੌਰਾਨ ਉਸਨੇ ਚਿੱਟਾ ਤੋਂ ਲੈ ਕੇ ਭੁੱਕੀ ਅਤੇ ਨਸ਼ਿਆਂ ਤੱਕ ਦੀਆਂ ਗੋਲੀਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹਾਲਤ ਬਦਤਰ ਹੋਣ ਲੱਗੀ ਤਾਂ ਰਿਸ਼ਤੇਦਾਰਾਂ ਦੇ ਕਹਿਣ `ਤੇ ਉਸ ਨੇ ਆਪਣਾ ਇਲਾਜ ਇਕ ਨਿੱਜੀ ਹਸਪਤਾਲ ਵਿਚ ਕਰਵਾਉਣਾ ਸ਼ੁਰੂ ਕਰ ਦਿੱਤਾ। ਪਰ ਉਥੇ ਵੀ ਐਨ ਸਿੰਘ ਹਰ ਮਹੀਨੇ 3 ਤੋਂ 4 ਹਜ਼ਾਰ ਰੁਪਏ ਖਰਚ ਕਰਕੇ ਵਿੱਤੀ ਤੌਰ `ਤੇ ਹੋਰ ਪ੍ਰੇਸ਼ਾਨ ਹੋ ਗਿਆ। ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਤੁਹਾਡੇ ਪਿੰਡ ਨੇੜੇ ਸੀ.ਐੱਚ.ਸੀ. ਡੱਬਵਾਲਾ ਕਲਾਂ ਵਿੱਚ, ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਛਡਾਉਣ ਦੇ ਲਈ ਸ਼ੁਰੂ ਕੀਤੀ ਗਈ ਮਹੱਤਵਪੂਰਣ ਯੋਜਨਾ ਨਸ਼ਾਾ ਮੁਕਤ ਪੰਜਾਬ ਦੇ ਤਹਿਤ ਆਰੰਭ ਸ਼ੁਰੂ ਕੀਤੇ ਗਏ ਓਟ ਕਲੀਨਿਕਾਂ ਵਿੱਚ ਮੁਫਤ ਇਲਾਜ ਦਿੱਤਾ ਜਾਂਦਾ ਹੈ। ਐੱਨ. ਸਿੰਘ ਆਪਣਾ ਅਧਾਰ ਕਾਰਡ ਨਾਲ ਉਥੇ ਗਿਆ ਅਤੇ ਆਪਣਾ ਇਲਾਜ ਸ਼ੁਰੂ ਕੀਤਾ। ਅੱਜ ਐਨ ਸਿੰਘ ਦੀ ਖੁਰਾਕ ਰੋਜ਼ਾਨਾ ਸਿਰਫ ਇੱਕ ਗੋਲੀ ਰਹਿ ਗਈ ਹੈ ਅਤੇ ਉਹ ਵੀ ਆਉਣ ਵਾਲੇ ਸਮੇਂ ਵਿੱਚ ਰੋਕ ਦਿੱਤੀ ਜਾਵੇਗੀ। ਅੱਜ ਐਨ ਸਿੰਘ ਆਪਣਾ ਕੰਮ ਕਰਨ ਦੇ ਨਾਲ-ਨਾਲ ਆਪਣਾ ਇਲਾਜ ਕਰਵਾ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਿਆ ਹੈ। ਉਸ ਨੇ ਦ੍ਰਿੜ ਸੰਕਲਪ ਲਿਆ ਹੈ ਕਿ ਉਹ ਮੁੜ ਕਦੇ ਨਸ਼ੇ ਨਹੀਂ ਕਰੇਗਾ। ਡਾਕਟਰਾਂ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਆਪਣੇ ਵਰਗੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਦਿਲੋਂ ਅਪੀਲ ਕੀਤੀ ਅਤੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਸ਼ਿਆਂ ਦਾ ਤਿਆਗ ਕਰਨ ਦਾ। ਇਸਦੇ ਲਈ ਤੁਹਾਨੂੰ ਆਪਣੇ ਨਜ਼ਦੀਕੀ ਓਟ ਸੈਂਟਰ ਵਿੱਚ ਜਾਣਾ ਪਵੇਗਾ ਅਤੇ ਆਪਣਾ ਇਲਾਜ ਸ਼ੁਰੂ ਕਰਵਾਨਾ ਪਵੇਗਾ। ਆਪਣਾ ਇਲਾਜ਼ ਕਰਵਾਉਣ ਤੋਂ ਬਾਅਦ ਇਕ ਜਿਮੇਵਾਰ ਵਿਅਕਤੀ ਬਣਨ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ `ਚ ਫਿਰ ਤੋਂ ਮੇਰੀ ਤਰ੍ਹਾਂ ਆਪ ਵੀ ਸ਼ਾਮਿਲ ਹੋ ਸਕਦੇ ਹੋ।
ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਸਿਹਤ ਵਿਭਾਗ ਦਾ ਓਟ ਸੈਂਟਰ ਮਾਨਯੋਗ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਜੀ ਦੀ ਯੋਗ ਅਗਵਾਈ ਹੇਠ ਵਡਮੁੱਲੀ ਸੇਵਾਵਾਂ ਦੇ ਕੇ ਲੋਕਾਂ ਦੀਆਂ ਜਿੰਦਗੀਆਂ ਬਦਲ ਰਿਹਾ ਹੈ।ਜਰੂਰਤ ਹੈ ਜਾਗਰੂਕ ਹੋ ਕੇ ਆਪਣਾ ਤੇ ਆਪਣਿਆਂ ਦਾ ਇਲਾਜ ਕਰਾਉਣ ਦੀ। ਐਨ ਸਿੰਘ ਨੇ ਮੀਡੀਆ ਵਿੱਚ ਇਹ ਦੇਣ ਲਈ ਆਪਣੀ ਲਿਖਤੀ ਸਹਿਮਤੀ ਦੇ ਦਿੱਤੀ ਹੈ। ਸੀਐਚਸੀ ਡੱਬ ਵਾਲਾ ਕਲਾਂ ਦੇ ਬੀਈਈ ਸ਼੍ਰੀ ਦਿਵੇਸ਼ ਨੇ ਐਨ ਸਿੰਘ ਨੂੰ ਮਿਲਣ ਅਤੇ ਸੰਪਰਕ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।