ਪਿੰਡ ਕਬੂਲ ਸ਼ਾਹ ਖੂਬਣ ਵਿਖੇ ਖੇਤਾਂ ਦੇ ਖਾਲ ਲਈ 10 ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਹੋਣ ਤੇ ਨੀਂਹ ਪੱਥਰ ਰੱਖ ਕੇ ਉਦਘਾਟਨ ਕਰਦੇ ਹੋਏ-ਦਵਿੰਦਰ ਸਿੰਘ ਘੁਬਾਇਆ

ਫਾਜ਼ਿਲਕਾ 27 ਜੂਨ 2021
ਅੱਜ ਪਿੰਡ ਕਬੂਲ ਸ਼ਾਹ ਖੂਬਣ ਵਿਖੇ ਖੇਤਾਂ ਦੇ ਖਾਲ ਲਈ 10 ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਹੋਣ ਤੇ ਨੀਂਹ ਪੱਥਰ ਰੱਖ ਕੇ ਉਦਘਾਟਨ ਕਰਦੇ ਹੋਏ ਮਾਨਯੋਗ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ।ਸ. ਘੁਬਾਇਆ ਨੇ ਕਿਹਾ ਕਿ ਇਸ ਪਿੰਡ ਚ ਪਹਿਲਾ ਵੀ ਪਿੰਡ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨੂੰ ਚਾਲੂ ਕੀਤਾ ਗਿਆ ਸੀ। ਪਿੰਡ ਦੀ ਪੰਚਾਇਤ ਨੇ ਘੁਬਾਇਆ ਜੀ ਦਾ ਧੰਨਵਾਦ ਕੀਤਾ ਅਤੇ ਕੀਤੇ ਗਏ ਕੰਮਾਂ ਤੋ ਖੁਸ਼ ਹੋ ਕੇ ਫੁੱਲਾ ਦੀ ਵਰਖ਼ਾ ਕੀਤੀ।ਇਸ ਮੌਕੇ ਸ਼੍ਰੀ ਪ੍ਰੇਮ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾ ਲਈ ਲੜਦੀ ਆ ਰਹੀ ਹੈ ਅਤੇ ਕਿਸਾਨਾਂ ਨਾਲ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰ ਮੁਸ਼ਕਲ ਚ ਨਾਲ ਖੜ੍ਹੀ ਹੈ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ,ਸਰਪੰਚ ਕੈਲਾਸ਼ ਰਾਣੀ ਧਰਮਪਤਨੀ ਸ਼੍ਰੀ ਬਲਵੀਰ ਸਿੰਘ ਵਾਲੇਤ ਪੰਚ, ਬਲਵਿੰਦਰ ਸਿੰਘ ਪੰਚ, ਮੇਜਰ ਸਿੰਘ ਪੰਚ, ਗੁਰਜੰਟ ਸਿੰਘ ਪੰਚ, ਕੱਕਣ ਸਿੰਘ ਪੰਚ, ਬਲਬੀਰ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਜਸਵਿੰਦਰ ਕੌਰ ਪੰਚ, ਸੀਮਾ ਰਾਣੀ ਪੰਚ, ਸੁਰਜੀਤ ਕੌਰ ਪੰਚ ਚੋ ਰਾਮ ਪ੍ਰਕਾਸ਼, ਚੋ ਰਤਨ ਲਾਲ, ਐਸ ਐਸ ਓ ਬੱਚਨ ਸਿੰਘ, ਨੀਲਾ ਮਦਾਨ ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

Spread the love