ਰੋਜ਼ਗਾਰ ਰਜਿਸਟ੍ਰੇਸ਼ਨ ਕਾਰਡ ਰੁਜ਼ਗਾਰ ਦਫ਼ਤਰ ਵਿਖੇ ਕਰਵਾਇਆ ਜਾ ਸਕਦਾ ਹੈ ਰੀਨਿਊ: ਜਿਲਾ ਰੋਜਗਾਰ ਅਫਸਰ

news makahni
news makhani

ਰੂਪਨਗਰ, 28 ਜੂਨ 2021
ਡਾਇਰੈਕਟਰ, ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਵਿਡ-19 ਕਾਰਨ ਜੋ ਪ੍ਰਾਰਥੀ 23 ਮਾਰਚ,2020 ਤੋਂ ਰਾਜ ਵਿੱਚ ਕਰਫਿਊ ਲੱਗਣ ਕਾਰਨ ਲਾਕਡਾਊਨ ਸ਼ੁਰੂ ਹੋਣ ਕਰਕੇ ਅਤੇ ਦਫ਼ਤਰ ਵਿਖੇ ਪਬਲਿਕ ਡੀਲਿੰਗ ਦੇ ਬੰਦ ਹੋਣ ਕਾਰਨ ਆਪਣਾ ਰੋਜ਼ਗਾਰ ਰਜਿਸਟ੍ਰੇਸ਼ਨ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ, ਅਜਿਹੇ ਪ੍ਰਾਰਥੀ ਹੁਣ ਪਬਲਿਕ ਡੀਲਿੰਗ ਸ਼ੁਰੂ ਹੋਣ ਕਾਰਨ ਦਫ਼ਤਰ ਵਿਖੇ ਵਿਜ਼ਟ ਕਰਕੇ ਆਪਣਾ ਕਾਰਡ ਰੀਨਿਊ ਕਰਵਾ ਸਕਦੇ ਹਨ। ਇਹ ਜਾਣਕਾਰੀ ਰਮਨਦੀਪ ਕੌਰ, ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਰੂਪਨਗਰ ਨੇ ਦਿੱਤੀ।
ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੇ ਪ੍ਰਾਰਥੀਆਂ ਨੂੰ ਸਪੈਸ਼ਲ ਸਮਾਂ ਪ੍ਰਦਾਨ ਕੀਤਾ ਜਾਂਦਾ ਹੈ ਤੇ ਉਹ 15 ਅਗਸਤ, 2021 ਤੱਕ ਆਪਣਾ ਕਾਰਡ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਕੇ ਰੀਨਿਊ ਕਰਵਾ ਸਕਦੇ ਹਨ। ਇਸ ਸਮੇਂ ਦੌਰਾਨ 1 ਫਰਵਰੀ, 2020 ਤੋਂ ਲੈ ਕੇ ਹੁਣ ਤੱਕ ਜੋ ਪ੍ਰਾਰਥੀ ਆਪਣਾ ਕਾਰਡ ਰੀਨਿਊ ਨਹੀਂ ਕਰਵਾ ਸਕੇ ਸਨ, ਉਹ ਸਾਰੇ ਪ੍ਰਾਰਥੀ ਆਪਣਾ ਕਾਰਡ ਰੀਨਿਊ ਕਰਵਾਉਣ ਲਈ ਯੋਗ ਹੋਣਗੇ। ਇਸ ਸਬੰਧੀ ਵਧੇਰੇ ਜਾਣਾਕਰੀ ਲਈ ਇਸ ਦਫ਼ਤਰ ਦੇ ਹੈਲਪਲਾਈ ਨੰਬਰ 85570-10066 ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love