ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ 29 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਕਰੇਗਾ ਮੁਲਾਕਾਤ

ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਫੈਸਲੇ ਨੂੰ ਤੈਅ ਸਮੇਂ ਅਨੁਸਾਰ ਲਾਗੂ ਕਰਨ ਲਈ ਕਮਿਸ਼ਨ ਦੁਆਰਾ ਕੀਤੀ ਜਾਵੇਗੀ ਸਿਫਾਰਿਸ਼
ਸਿਵਰਮੈੱਨਾਂ ਅਤੇ ਸਫਾਈ ਸੇਵਕਾਂ ਨੂੰ ਡਸਟ ਅਲਾਉਂਸ ਅਤੇ ਗੈਸ ਅਲਾਉਂਸ ਦਿੱਤਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਕਾਸ ਯੋਜਨਾ ਤਹਿਤ ਮਕਾਨ ਬਣਾਕੇ ਦਿੱਤੇ ਜਾਣ ਦੀ ਕੀਤੀ ਜਾਵੇਗੀ ਮੰਗ
ਪੜੇ ਲਿਖੇ ਸਫਾਈ ਸੇਵਕਾ ਨੂੰ ਸਫਾਈ ਕਾਮਿਆਂ ਤੋ ਮੁਕਤ ਕਰਕੇ ਸੈਨੇਟਰੀ ਇੰਸਪੈਕਟਰ ਬਣਾਉਣ ਬਾਰੇ ਵੀ ਰੱਖੀ ਜਾਵੇਗੀ ਮੰਗ
ਡਾਕਟਰ ਰਾਜ ਕੁਮਾਰ ਵੇਰਕਾ ਦੇ ਘਰ ਦੇ ਬਾਹਰ ਆਪ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਕੀਤਾ ਰੋਸ ਮਾਰਚ ‘ਆਪ’ ਦੀ ਦਲਿਤ ਸਮਾਜ ਦੀਆਂ ਵੋਟਾਂ ਹਾਸਲ ਕਰਨ ਲਈ ਕੀਤੀ ਕਾਰਵਾਈ; ਪੂਰਾ ਦਲਿਤ ਸਮਾਜ ਅਤੇ ਸਫਾਈ ਸੇਵਕ ਯੂਨੀਅਨ ਵਲੋਂ ਇਸ ਦੀ ਸਖਤ ਨਿੰਦਾ- ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਗੇਜਾ ਰਾਮ
ਐਸ.ਏ.ਐਸ ਨਗਰ, 28 ਜੂਨ 2021
ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਦਫਤਰ ਵਿਖੇ ਚੇਅਰਮੈਨ ਗੇਜਾ ਰਾਮ ਦੀ ਪ੍ਰਧਾਨਗੀ ਹੇਠ ਅੱਜ ਸਮੂਹ ਸਫਾਈ ਸੇਵਕਾਂ ਦੇ ਪ੍ਰਤੀਨਿਧੀਆਂ ਸ਼੍ਰੀ ਅਸ਼ੇਕ ਕੁਮਾਰ ਸਾਰਵਾਨ ਪ੍ਰਧਾਨ ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ, ਸ਼੍ਰੀ ਰਮੇਸ਼ ਕੁਮਾਰ, ਸ਼੍ਰੀ ਅਰੁਨ ਗਿੱਲ, ਸ਼੍ਰੀ ਰਵੀ ਕੁਮਾਰ, ਸ਼੍ਰੀ ਦਵਿੰਦਰ ਗਿੱਲ, ਸ਼੍ਰੀ ਕਰਸ ਚੰਦ ਨਾਹਰ, ਸ਼੍ਰੀ ਰਾਜਿੰਦਰ ਨਾਹਰ, ਸ਼੍ਰੀ ਰਾਜ ਕੁਮਾਰ, ਸ਼੍ਰੀ ਮਨੀ ਥਾਪਰ, ਸ਼੍ਰੀ ਰਾਹੁਲ ਆਦਿਆ ਅਤੇ ਕਮਿਸ਼ਨ ਦੇ ਵਾਈਸ ਚੇਅਰਮੈਨ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ ਦੀ ਮੀਟਿੰਗ ਹੋਈ।
ਉੰਨਾ ਦੱਸਿਆ ਕਿ 29.06.2021 ਨੂੰ ਸ਼ਾਮ 04:00 ਵਜੇ ਮੁੱਖ ਮੰਤਰੀ ਪੰਜਾਬ ਨਾਲ ਕਮਿਸ਼ਨ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸ ਲਈ ਸਫਾਈ ਸੇਵਕਾਂ ਦੀਆਂ ਮੰਗਾਂ ਦਾ ਪੱਤਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲਗਭਗ 13 ਮੱਤਿਆਂ ਦੀ ਤਰਤੀਬਵਾਰ ਬਣਦੇ ਹੱਕ ਨੂੰ ਬਿਆਨ ਕੀਤਾ ਗਿਆ ਹੈ, ਉਸ ਤੇ ਸਾਰੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਅਤੇ ਸਫਾਈ ਸੇਵਕਾਂ ਨੂੰ ਕੰਮ ਤੇ ਜਾਣ ਲਈ ਪ੍ਰੇਰਿਤ ਕੀਤਾ ਗਿਆ ਕਿ ਪੰਜਾਬ ਵਿੱਚ ਇਸ ਸਮੇਂ ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ ਕਿਉਂਕਿ ਇੱਕ ਪਾਸੇ ਕੋਰੋਨਾ ਦੀ ਮਾਰ ਹੈ ਦੂਜੇ ਪਾਸੇ ਸਫਾਈ ਸੇਵਕਾਂ ਦੀ ਹੜਤਾਲ ਹੈ।
ਉਨ੍ਹਾਂ ਦੱਸਿਆ ਕਿ ਸਫਾਈ ਸੇਵਕਾ ਦੇ ਜਿਹੜੇ ਹੱਕਾਂ ਸਬੰਧੀ 18.06.2021 ਨੂੰ ਜੋ ਮੁੱਖ ਮੰਤਰੀ ਅਤੇ ਕੈਬਿਨਿਟ ਵੱਲੋਂ ਫ਼ੈਸਲਾ ਕੀਤਾ ਗਿਆ, ਕਮਿਸ਼ਨ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਫੈਸਲਾ ਸਫਾਈ ਸੇਵਕਾ ਅਤੇ ਸਿਵਰਮੈੱਨਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ । ਇਸ ਲਈ ਮੰਗ ਪੱਤਰ ਵਿੱਚ ਠੇਕਾ ਪ੍ਰਣਾਲੀ ਖਤਮ ਕਰਨ ਸਬੰਧੀ ਪ੍ਰਸੇਨਲ ਵਿਭਾਗ ਵੱਲੋਂ ਅਤੇ ਕੈਬਿਨਿਟ ਵੱਲੋਂ ਕੀਤਾ ਗਿਆ ਫੈਸਲਾ ਜੋ ਕਿ 18.03.2017 ਦੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਉਸ ਨੂੰ ਤੈਅ ਸਮੇਂ ਅਨੁਸਾਰ ਲਾਗੂ ਕਰਨ ਲਈ ਕਮਿਸ਼ਨ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਵਰਮੈੱਨਾਂ ਅਤੇ ਸਫਾਈ ਸੇਵਕਾਂ ਨੂੰ ਡਸਟ ਅਲਾਉਂਸ ਅਤੇ ਗੈਸ ਅਲਾਉਂਸ ਦਿੱਤਾ ਜਾਵੇ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਿਕਾਸ ਯੋਜਨਾ, ਤਹਿਤ ਇਨਾਂ ਨੂੰ ਮਕਾਨ ਬਣਾਕੇ ਦਿੱਤੇ ਜਾਣ ਅਤੇ ਪੜੇ ਲਿਖੇ ਸਫਾਈ ਸੇਵਕਾ ਨੂੰ ਸਫਾਈ ਕਾਮਿਆਂ ਤੋ ਮੁਕਤ ਕਰਕੇ ਸੈਨੇਟਰੀ ਇੰਸਪੈਕਟਰ ਬਣਾਇਆ ਜਾਵੇ। ਇਹ ਵੀ ਮੰਗ ਕੀਤੀ ਗਈ ਹੈ ਕਿ ਜਿਹੜੇ ਸਫਾਈ ਕਰਮਚਾਰੀ ਠੇਕੇਦਾਰੀ ਸਿਸਟਮ ਤੇ ਸੇਵਾ ਨਿਭਾ ਰਹੇ ਹਨ ਅਤੇ ਇਨ੍ਹਾਂ ਸਫਾਈ ਕਰਮਚਾਰੀ ਸੇਵਕਾਂ ਦੀ ਉਮਰ ਸੀਮਾ ਵੀ ਜਿਆਦਾ ਹੋ ਗਈ ਹੈ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਨ੍ਹਾਂ ਕਰਮਚਾਰੀਆਂ ਦੀ ਜਗ੍ਹਾਂ ਨੌਕਰੀ ਦਿੱਤੀ ਜਾਵੇ।
ਚੇਅਰਮੈਨ ਗੇਜਾ ਰਾਮ ਨੇ ਕਿਹਾ ਕਿ ਅੱਜ ਜੋ ਡਾਕਟਰ ਰਾਜ ਕੁਮਾਰ ਵੇਰਕਾ ਦੇ ਘਰ ਦੇ ਬਾਹਰ ਜੋ ਆਪ ਆਦਮੀ ਪਾਰਟੀ ਦੇ ਵਰਕਰਾਂ ਨੇ ਰੋਸ ਮਾਰਚ ਕੀਤਾ , ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਲਿਤ ਸਮਾਜ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਕਰ ਰਹੀ ਹੈ। ਉਂਨ੍ਹਾਂ ਕਿਹਾ ਕਿ ਇਸ ਦੀ ਪੂਰਾ ਦਲਿਤ ਸਮਾਜ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਾਹਿਬਾਨ ਦੁਆਰਾ ਸਖਤ ਨਿੰਦਾ ਕੀਤੀ ਗਈ ਹੈ।

Spread the love