ਸਿਵਲ ਸਰਜਨ ਡਾ. ਰੋਹਿਤ ਮਹਿਤਾ ਵੱਲੋਂ ਇੱਕ ਛੋਟੇ ਬੱਚੇ ਨੂੰ ਪੋਲਿਉ ਦੀਆਂ ਦੋ ਬੂੰਦਾਂ ਪਿਲਾ ਕੇ ਮਾਈਗ੍ਰੇਟਰੀ ਪਲਸ ਪੋਲਿਉ ਮੁਹਿੰਮ ਦਾ ਕੀਤਾ ਗਿਆ ਸ਼ੁਭ ਅਰੰਭ

29 ਜੂਨ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 0-5 ਸਾਲ ਦੇ ਬੱਚੇ 6068 ਬੱਚਿਆਂ ਨੂੰ 44 ਟੀਮਾਂ ਵੱਲੋਂ ਪਿਲਾਈਆਂ ਜਾਣਗੀਆਂ ਪੋਲਿਉ ਦੀਆਂ ਦੋ ਬੂੰਦਾਂ
ਤਰਨ ਤਾਰਨ, 27 ਜੂਨ 2021
“ਕਿੱਥੇ ਵੀ ਰਹੋ ਕਿੱਥੇ ਵੀ ਜਾਉ, ਪੋਲਿਉ ਖੁਰਾਕ ਹਰ ਵਕਤ ਪਿਲਾਉ” ਇਸ ਆਸ਼ੇ ਨੂੰ ਸਮਰਪਿਤ ਵਿਸ਼ਵ ਸਿਹਤ ਸੰਗਠਨ ਵੱਲੋ ਮਾਈਗਰੇਟਰੀ ਇੰਮੂਨਾਈਜੇਸ਼ਨ ਰਾੳਂੂਡ ਦੇ ਤਹਿਤ ਆਮ ਲੋਕਾਂ ਨੂੰ ਪੋਲਿਉ ਤੋਂ ਮੁਕਤ ਕਰਨ ਲਈ ਅਤੇ ਘਰ-ਘਰ ਵਿੱਚ ਮਾਈਗ੍ਰੇਟਰੀ ਪਲਸ ਪੋਲਿਉ ਮੁਹਿੰਮ, ਜੋ ਕਿ ਮਿਤੀ 27, 28 ਅਤੇ 29 ਜੂਨ, 2021 ਨੂੰ ਪਿਲਾਈ ਜਾ ਰਹੀ ਹੈ, ਬਾਰੇ ਜਾਗਰੂਕ ਕਰਨ ਹਿੱਤ, ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋ ਇੱਕ ਛੋਟੇ ਬੱਚੇ ਨੂੰ ਪੋਲਿਉ ਦੀਆਂ ਦੋ ਬੂੰਦਾਂ ਪਿਲਾ ਕੇ ਇਸ ਮਾਈਗ੍ਰੇਟਰੀ ਪਲਸ ਪੋਲਿਉ ਦਾ ਸ਼ੁਭ ਅਰੰਭ ਕੀਤਾ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮੋਹਤਾ ਨੇ ਦੱਸਿਆ ਕਿ ਇਸ ਰਾਊਂਡ ਵਿੱਚ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਨਵ-ਜਨਮੇ ਬੱਚੇ ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਜੀਵਨ ਰੂਪੀ ਪੋਲਿਉ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆ ।
ਉਹਨਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਿਤੀ 27, 28 ਅਤੇ 29 ਜੂਨ 2021 ਨੂੰ ਆਪਣੇ ਅਤੇ ਆਪਣੇ ਆਂਢ-ਗੁਆਂਢ ਦੇ ਨਵ-ਜਨਮੇ ਬੱਚੇ ਤੋਂ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪੋਲਿਉ ਦੀਆ ਦੋ ਬੂੰਦਾਂ ਜਰੂਰ ਪਿਲਾਉਣ ਅਤੇ ਸਿਹਤ ਵਿਭਾਗ ਵੱਲੋਂ ਘਰ ਵਿੱਚ ਆਈਆਂ ਟੀਮਾ ਨੂੰ ਪੂਰਾ ਸਹਿਯੋਗ ਦੇਣ ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਦੱਸਿਆ ਗਿਆ ਕਿ ਇਹ ਰਾਊਂਡ ਜੋ ਕਿ 27, 28 ਅਤੇ 29 ਜੂਨ 2021 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 28094 ਅਬਾਦੀ ਦੇ 6269 ਘਰ ਵਿੱਚ ਰਹਿੰਦੇ 0-5 ਸਾਲ ਦੇ ਬੱਚੇ 6068 ਬੱਚਿਆ ਨੂੰ 44 ਟੀਮਾਂ ਵੱਲੋ ਪੋਲਿਉ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 11 ਸੁਪਰਵਾਇਜ਼ਰਾ ਵੱਲੋ ਇਹਨਾ ਦਾ ਨਿਰੀਖਣ ਕੀਤਾ ਜਾਵੇਗਾ । ਇਸ ਮੁਹਿੰਮ ਦੌਰਾਨ ਭੱਠੇ, ਸ਼ੈਲਰ, ਡੇਰੇ , ਝੁੱਗਿਆ ਅਤੇ ਮਜ਼ਦੂਰਾਂ ਦੀਆਂ ਬਸਤੀਆ ਵਿੱਚ ਰਹਿੰਦੇ ਬੱਚਿਆਂ ਨੂੰ ਪੋਲਿਆ ਦੀਆ ਦੋ ਬੰੁੂਦਾਂ ਪਿਲਾਈਆ ਜਾਣਗੀਆਂ ।

Spread the love