ਫਸਲ ’ਤੇ ਬਿਮਾਰੀ ਦਾ ਹਮਲਾ ਦਿਸਣ ’ਤੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਕਿਸਾਨ: ਕੈਂਥ

ਖੇਤੀਬਾੜੀ ਵਿਭਾਗ ਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਵੱਲੋਂ ਨਰਮੇ ਦੇ ਖੇਤਾਂ ਦਾ ਦੌਰਾ
ਬਰਨਾਲਾ, 2 ਜੁਲਾਈ 2021
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਫੀਲਡ ਦੌਰਿਆਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਚਰਨਜੀਤ ਸਿੰਘ ਕੈਂਥ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾ. ਪੀ ਐੱਸ ਤੰਵਰ ਨੇ ਪਿੰਡ ਪੱਖੋਂ ਕਲਾਂ, ਰੂੜੇਕੇ ਖੁਰਦ ਤੇ ਰੂੜੇਕੇ ਕਲਾਂ ਵਿਖੇ ਖੇਤਾਂ ਦਾ ਦੌਰਾ ਕੀਤਾ।
ਡਾ. ਕੈਂਥ ਨੇ ਕਿਹਾ ਕਿ ਕਿਸਾਨ ਬਲਦੇਵ ਸਿੰਘ, ਜਰਨੈਲ ਸਿੰਘ ਤੇ ਗੁਰਤੇਜ ਸਿੰਘ ਦੇ ਨਰਮੇ ਦੇ ਖੇਤਾਂ ਦਾ ਦੌੌਰਾ ਕਰਦਿਆਂ ਦੇਖਿਆ ਗਿਆ ਕਿ ਫਸਲ ਦੀ ਸਥਿਤੀ ਬਿਲਕੁਲ ਠੀਕ ਹੈ। ਇਸ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਵੀ ਫਸਲ ’ਤੇ ਕੀੜੇ ਮਕੌੜੇ/ ਬਿਮਾਰੀ ਦਾ ਹਮਲਾ ਦੇਖਣ ਨੂੰ ਮਿਲੇ ਤਾਂ ਤੁਰੰਤ ਕੇਵੀਕੇ ਹੰਡਿਆਇਆ ਜਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਐਸੋਸੀਏਟ ਪ੍ਰੋੋਫੈਸਰ ਡਾ. ਸੁਰਿੰਦਰ ਸਿੰਘ, ਡਾ. ਸਤਨਾਮ ਸਿੰਘ, ਡਾ. ਗੁਰਮੀਤ ਸਿੰਘ ਤੇ ਡਾ. ਸੁਖਪਾਲ ਸਿੰਘ (ਤਿੰਨੋਂ ਖੇਤੀਬਾੜੀ ਵਿਕਾਸ ਅਫਸਰ) ਵੀ ਹਾਜ਼ਰ ਸਨ।

Spread the love