3 ਜੁਲਾਈ ਨੂੰ ਬਟਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗਣਗੇ ਵਿਸ਼ੇਸ਼ ਵੈਕਸੀਨੇਸ਼ਨ ਕੈਂਪ

ਐੱਸ.ਡੀ.ਐੱਮ. ਬਟਾਲਾ ਨੇ ਸ਼ਹਿਰ ਵਾਸੀਆਂ ਨੂੰ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਬਟਾਲਾ, 2 ਜੁਲਾਈ 2021 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਮਿਤੀ 3 ਜੁਲਾਈ ਦਿਨ ਸ਼ਨੀਵਾਰ ਨੂੰ ਬਟਾਲਾ ਸ਼ਹਿਰ ਵਿੱਚ ਵੈਕਸੀਨ ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਵੈਕਸੀਨ ਜਰੂਰ ਲਗਵਾ ਲੈਣ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 3 ਜੁਲਾਈ ਨੂੰ ਬਟਾਲਾ ਸ਼ਹਿਰ ਦੇ ਜਿਨ੍ਹਾਂ ਵੱਖ-ਵੱਖ ਸਥਾਨਾਂ ’ਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਵਿੱਚ ਰਘੂਨਾਥ ਮੰਦਰ ਮਾਨ ਨਗਰ, ਗੁਰੂ ਨਾਨਕ ਕਾਲਜ, ਸੇਵਾ ਧਾਮ ਕਪੂਰੀ ਗੇਟ, ਬਾਵਾ ਲਾਲ ਜੀ ਹਸਪਤਾਲ, ਰਾਮ ਤਲਾਈ ਮੰਦਰ, ਅਰਬਨ ਅਸਟੇਟ ਗੁਰਦੁਆਰਾ ਸਾਹਿਬ, ਕੇ.ਡੀ. ਆਈ ਹਸਪਤਾਲ, ਹਾਥੀ ਗੇਟ ਅਨੀਸ ਅਗਰਵਾਲ ਦੇ ਦਫ਼ਤਰ, ਅੱਚਲੀ ਗੇਟ, ਰਵਿਦਾਸ ਮੰਦਰ ਭੰਡਾਰੀ ਗੇਟ, ਚੰਦਰ ਨਗਰ ਡਿਸਪੈਂਸਰੀ ਮੁਰਗੀ ਮੁਹੱਲਾ, ਸਾਨਨ ਜੰਝ ਘਰ ਬੇਦੀਆਂ ਮੁਹੱਲਾ, ਕਾਲਾ ਨੰਗਲ ਮੋੜ ਜੀ.ਟੀ. ਰੋਡ, ਜੰਝ ਘਰ ਮੁਲਤਾਨੀ ਮੁਹੱਲਾ, ਭੰਡਾਰੀਆਂ ਦਾ ਮੰਦਰ, ਬਰੋਡਵੇਅ ਇੰਡਸਟਰੀ ਬਾਈ ਪਾਸ, ਬਾਜਵਾ ਹਸਪਤਾਲ ਕਾਦੀਆਂ ਰੋਡ, ਨਿੱਜਰ ਹਸਪਤਾਲ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ, ਗਾਂਧੀ ਕੈਂਪ ਡਿਸਪੈਂਸਰੀ, ਮਸਤਗੜ੍ਹ ਗੁਰਦੁਆਰਾ ਅਤੇ ਕੈਂਬਰਿਜ ਸਕੂਲ ਸ਼ਾਮਲ ਹਨ।
ਐੱਸ.ਡੀ.ਐੱਮ. ਬਟਾਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਵੈਕਸੀਨ ਜਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਕਾਰਗਾਰ ਹੈ।

Spread the love