18 ਸਾਲ ਤੋਂ ਜਿਆਦਾ ਉਮਰ ਦਾ ਕੋਈ ਵੀ ਵਿਅਕਤੀ ਕਰਵਾ ਸਕਦਾ ਹੈ ਟੀਕਾਕਰਨ
ਸਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਵੈਕਸੀਨੇਸ਼ਨ ਕੈਂਪ ਲਗਾ ਕੇ ਕੀਤਾ ਜਾਵੇਗਾ ਟੀਕਾਕਰਨ
ਪਠਾਨਕੋਟ, 2 ਜੁਲਾਈ, 2021 ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਉਂਣ ਲਈ ਅਤੇ ਕਰੋਨਾ ਮਹਾਂਮਾਰੀ ਤੇ ਫਤਿਹ ਪਾਉਂਣ ਲਈ ਜਿਲ੍ਹਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ 3 ਜੁਲਾਈ ਦਿਨ ਸਨੀਵਾਰ ਨੂੰ ਜਿਲ੍ਹੇ ਭਰ ਵਿੱਚ ਨਿਰਧਾਰਤ ਸਥਾਨਾਂ ਤੇ ਮੈਗਾ ਵੈਕਸੀਨੇਸ਼ਨ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਮੈਗਾ ਵੈਕਸੀਨੇਸ਼ਨ ਕੈਂਪ ਦੋਰਾਨ ਕਰੀਬ 15 ਹਜਾਰ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਂਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 3 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਵੈਕਸੀਨੇਸ਼ਨ ਕੈਂਪ ਲਗਾ ਕੇ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਟੀ ਪਠਾਨਕੋਟ ਵਿੱਚ ਵੈਟਨਰੀ ਹਸਪਤਾਲ ਖੱਡੀ ਪੁਲ ਵਿਖੇ ਦੋ ਵੱਖ ਵੱਖ ਟੀਮਾਂ,ਆਰੀਆ ਸਕੂਲ ਲੜਕੇ, ਸਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਗੁਰੂ ਹਰਕਿਸ਼ਨ ਪਬਲਿਕ ਸਕੂਲ,ਰਾਧਾ ਸਵਾਮੀ ਭਵਨ ਪਠਾਨਕੋਟ,ਨਿਰੰਕਾਰੀ ਭਵਨ ਪਠਾਨਕੋਟ,ਕੇ.ਐਫ.ਸੀ. ਸਕੂਲ ਪਠਾਨਕੋਟ,ਉਦਾਸੀਨ ਆਸਰਮ,ਖੱਤਰੀ ਭਵਨ, ਕਵਾੜ ਧਰਮਸਾਲਾ, ਰਾਮ ਭਵਨ, ਅਗਰਵਾਲ ਭਵਨ,ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਅਤੇ ਸਰਕਾਰੀ ਮਿਡਲ ਸਕੂਲ ਢਾਕੀ ਵਿਖੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਵੀ ਪਿੰਡ ਪਰਮਾਨੰਦ, ਨਾਰੰਗਪੁਰ,ਫਰੀਦਾ ਨਗਰ, ਬਲਸੂਆ, ਕਾਨਵਾਂ, ਮੀਲਵਾਂ, ਕੈਲਾਸਪੁਰ, ਭਨਵਾਲ, ਸੇਰਪੁਰ, ਬਸਰੂਪ, ਗੋਸਾਈਪੁਰ ਰਾਧਾ ਸਵਾਮੀ ਭਵਨ, ਨੋਸ਼ਹਿਰਾ ਨਲਬੰਦਾ, ਗੂੜ੍ਹਾ ਕਲ੍ਹਾਂ, ਢਾਕੀ ਸੈਯਦਾ, ਬਮਿਆਲ, ਜਨਿਆਲ, ਖੋਜਕੀ ਚੱਕ, ਬਸਾਊ ਬਾੜਵਾਂ, ਕੀੜੀ ਖੁਰਦ, ਕਿੱਲਪੁਰ, ਦਰਸੋਪੁਰ, ਤਾਰਾਗੜ੍ਹ, ਤੰਗੋਸਾਹ ਸਤਸੰਗ ਭਵਨ, ਕਥਲੋਰ, ਮਾਖਣਪੁਰ, ਮਾਜਰਾ,ਬਹਾਦੁਰਪੁਰ, ਤਲੂਰ, ਸਿਹੋੜਾ ਕਲ੍ਹਾ,ਦੱਤਿਆਲ, ਮਾਧੋਪੁਰ, ਫਿਰੋਜਪੁਰ ਕਲ੍ਹਾ, ਘੋਹ,ਰਾਣੀਪੁਰ,ਕਾਹਨਪੁਰ,ਬੁੰਗਲ ਬੰਧਾਨੀ, ਦੁਨੇਰਾ, ਜੰਡਵਾਲ, ਡੂੰਘ, ਧਾਰਕਲ੍ਹਾ, ਹਾੜਾ, ਫੰਗਤੋਲੀ ਆਦਿ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਸਥਾਨਾਂ ਤੇ ਪਹਿਲਾ ਤੋਂ ਰੋਜਾਨਾ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਸਥਾਨਾਂ ਤੇ ਵੀ ਵੈਕਸੀਨੇਸ਼ਨ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਇਸ 3 ਜੁਲਾਈ ਨੂੰ ਜਿਲ੍ਹਾ ਪਠਾਨਕੋਟ ਵਿੱਚ ਸਹਿਰੀ ਅਤੇ ਗ੍ਰਾਮੀਣ ਪੱਧਰ ਤੇ ਲਗਾਏ ਵੈਕਸੀਨੇਸ਼ਨ ਕੈਂਪਾਂ ਦੋਰਾਨ ਅਪਣਾ ਸਹਿਯੋਗ ਦਈਏ ਅਤੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾ ਕੇ ਇਸ ਮਹਾਂਮਾਰੀ ਤੇ ਫਤਿਹ ਪਾਈਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੋਰਾਨ 18 ਸਾਲ ਦੀ ਉਮਰ ਤੋਂ ਜਿਆਦਾ ਕੋਈ ਵੀ ਵਿਅਕਤੀ ਕਰੋਨਾ ਵੈਕਸੀਨ ਲਗਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੂਸਰੀ ਡੋਜ ਵੈਕਸੀਨ ਦੀ ਲਗਣੀ ਹੈ ਉਹ ਵੀ ਕੈਂਪ ਦੋਰਾਨ ਵੈਕਸੀਨ ਲਗਵਾ ਸਕਦੇ ਹਨ।