ਜ਼ਿਲ੍ਹਾ ਫਾਜ਼ਿਲਕਾ ਦੇ ਚਾਹਵਾਨਾਂ ਲਈ ਪ੍ਰੈਕਟਿਸ, ਪ੍ਰੀਖਿਆ ਅਤੇ ਫਿਜੀਕਲ ਟੈਸਟ ਦੀ ਕੋਚਿੰਗ ਦੀ ਸੁਵਿਧਾ
ਫਾਜ਼ਿਲਕਾ 1 ਜੁਲਾਈ 2021
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੌਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਸਬ ਇੰਸਪੈਕਟਰ, ਹੌਲਦਾਰ ਅਤੇ ਸਿਪਾਹੀ ਰੈਂਕ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਵਾਸਤੇ ਜ਼ਿਲ੍ਹਾ ਫਾਜ਼ਿਲਕਾ ਦੇ ਚਾਹਵਾਨਾਂ ਲਈ ਪ੍ਰੈਕਟਿਸ, ਪ੍ਰੀਖਿਆ ਆਦਿ ਦੀ ਤਿਆਰੀ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਵੱਧ ਤੋਂ ਵੱਧ ਲੋਕ ਇਸ ਦਾ ਲਾਹਾ ਲੈਣ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀ ਵਾਲਾ, ਬੁੱਧੋ ਕੇ, ਚੱਕ ਮੋਚਨ ਵਾਲਾ, ਸਟੇਡੀਅਮ ਲਮੋਚੜ ਕਲਾਂ, ਸਵ: ਸੁਖਚੈਨ ਸਿੰਘ ਸਟੇਡੀਅਮ ਲਾਧੂਕਾ, ਸ.ਸ.ਸ.ਸ. ਲੜਕੇ ਫਾਜ਼ਿਲਕਾ, ਡਬ ਵਾਲਾ ਕਲਾਂ, ਚਿਮਨੇ ਵਾਲਾ, ਸ.ਸ.ਸ.ਸ. ਲੜਕੇ ਅਬੋਹਰ, ਸ.ਸ.ਸ.ਸ. ਲੜਕੇ ਨਿਹਾਲ ਖੇੜਾ, ਡੰਗਰ ਖੇੜਾ, ਸੱਯਦ ਵਾਲਾ, ਅਮਰਪੁਰਾ, ਸੀਤੋ, ਪੰਜਕੋਸੀ, ਰਾਮਸਰਾ ਦੇ ਗਰਾਉਂਡ ਸਵੇਰੇ ਸ਼ਾਮ ਪ੍ਰੈਕਟਿਵਸ ਲਈ ਖੋਲੇ੍ਹ ਗਏ ਹਨ। ਇਸ ਤੋਂ ਇਲਾਵਾ ਮਲਟੀਪਰਪਸ ਸਟੇਡੀਅਮ ਫਾਜ਼ਿਲਕਾ, ਜਲਾਲਾਬਾਦ, ਪੁਲਿਸ ਲਾਈਨ ਫਾਜ਼ਿਲਕਾ ਦਾ ਗਰਾਉਂਡ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਸਰਕਾਰੀ ਅਦਾਰਿਆਂ ਦੇ ਗਰਾਉਂਡ ਵੀ ਖੋਲੇ੍ਹ ਗਏ ਹਨ। ਚਾਹਵਾਨ ਉਮੀਦਵਾਰ ਇਨ੍ਹਾਂ ਗਰਾਉਂਡਾਂ ਵਿਚ ਪ੍ਰੈਕਟਿਸ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਭਰਤੀ ਲਈ ਲਿਖਤੀ ਪ੍ਰੀਖਿਆ, ਫਿਜੀਕਲ ਟੈਸਟ ਜਾਂ ਕੋਚਿੰਗ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਉਪ ਕਪਤਾਨ ਦੇ ਮੋਬਾਈਲ ਨੰਬਰ 98722-81504 ਤੋਂ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਭਰਤੀ ਦੀ ਤਿਆਰ ਕਰਵਾਉਣ ਲਈ ਐਸ.ਆਈ. ਵਜੀਰ ਚੰਦ , 98784-37412 ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ।ਕੋਚਿੰਗ ਲੈਣ ਲਈ ਹਲਕਾ ਜਲਾਲਾਬਾਦ ਨਾਲ ਸਬੰਧਤ ਉਮੀਦਵਾਰ ਪਲਵਿੰਦਰ ਸਿੰਘ ਉਪ ਕਪਤਾਨ ਪੁਲਿਸ ਦੇ ਮੋਬਾਈਲ ਨੰਬਰ 82880-00900, ਹਲਕਾ ਫਾਜ਼ਿਲਕਾ ਨਾਲ ਸਬੰਧਤ ਉਮੀਦਵਾਰ ਜ਼ਸਵੀਰ ਸਿੰਘ ਉਪ ਕਪਤਾਨ ਪੁਲਿਸ ਦੇ ਮੋਬਾਈਲ ਨੰਬਰ 94171-10100, ਹਲਕਾ ਅਬੋਹਰ ਨਾਲ ਸਬੰਧਤ ਉਮੀਦਵਾਰ ਰਾਹੁਲ ਭਾਰਦਵਾਜ ਉਪ ਕਪਤਾਨ ਪੁਲਿਸ ਦੇ ਮੋਬਾਈਲ ਨੰਬਰ 93932-00001 ਅਤੇ ਹਲਕਾ ਅਬੋਹਰ ਦਿਹਾਤੀ ਨਾਲ ਸਬੰਧਤ ਉਮੀਦਵਾਰ ਅਵਤਾਰ ਸਿੰਘ ਉਪ ਕਪਤਾਨ ਪੁਲਿਸ ਦੇ ਮੋਬਾਈਲ ਨੰਬਰ 73556-00007 ਨਾਲ ਸੰਪਰਕ ਕੀਤਾ ਜਾ ਸਕਦਾ ਹੈ।