ਗਰੁੱਪ ਕੈਪਟਨ ਅਨਮੋਲ ਮਹਿਰਾ ਨੇ ਹਵਾਈ ਸਟੇਸ਼ਨ ਦਾ ਲਿਆ ਚਾਰਜ

ਅੰਮ੍ਰਿਤਸਰ 5 ਜੁਲਾਈ 2021
ਅੱਜ ਗਰੁੱਪ ਕੈਪਟਨ ਅਨਮੋਲ ਮਹਿਰਾ ਨੇ ਹਵਾਈ ਸੇਨਾ ਸਟੇਸ਼ਨ ਅੰਮ੍ਰਿਤਸਰ ਕੈਂਟ ਦਾ ਚਾਰਜ ਗਰੁੱਪ ਕੈਪਟਨ ਅਸ਼ੋਕ ਕੁਮਾਰ ਤੋਂ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਗਰੁੱਪ ਕੈਪਟਨ ਅਨਮੋਲ ਮਹਿਰਾ ਐਨ.ਡੀ.ਏ., ਡਿਫੈਂਸ ਸਰਵਿਸ ਸਟਾਫ ਅਤੇ ਕਾਲਜ ਆਫ਼ ਏਅਰ ਯੁੱਧ ਦੇ ਵਿਦਿਆਰਥੀ ਰਹੇ ਹਨ ਅਤੇ 1998 ਵਿੱਚ ਹਵਾਈ ਸੇਨਾ ਦੇ ਲੜਾਕੂ ਸ਼ਾਖਾ ਤੋਂ ਕਮਿਸ਼ਨ ਪ੍ਰਾਪਤ ਕੀਤਾ। ਇਨਾਂ ਨੂੰ ਕਈ ਤਰ੍ਹਾਂ ਦੇ ਲੜਾਕੂ ਵਿਮਾਨ ਉਡਾਉਣ ਦਾ ਅਨੁਭਵ ਪ੍ਰਾਪਤ ਹੈ ਅਤੇ ਇਨਾਂ ਨੇ ਆਪਣੀ ਸੇਵਾਕਾਲ ਦੌਰਾਨ ਕਈ ਅਹਿਮ ਪਦਾਂ ਤੇ ਕੰਮ ਕਰਕੇ ਮਿਸਾਇਲ ਸਕਵਾਡਰਨ ਦੀ ਕਮਾਨ ਵੀ ਸੰਭਾਲੀ ਹੈ।

Spread the love