ਰੋਪੜ 5 ਜੁਲਾਈ 2021
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਸਬੰਧੀ ਪ੍ਰੋਜੈਕਟ ਦੇ ਜੁਲਾਈ ਦੇ ਅਜੰਡੇ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਵਲੋਂ ਬਲਾਕ ਦੇ ਸਮੂਹ ਸਿੱਖਿਆ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸਮੂਹ ਅਫਸਰ ਦਰਪਣ ਐਪ ਦੀ ਵਰਤੋਂ ਕਰਨ, ਕੌਮੀ ਪ੍ਰਾਪਤੀ ਸਰਵੇ ਦਾ ਦਿੱਦਿਅਕ ਸਮਾਨ ਵਿੱਦਿਆਰਥੀਆਂ ਤੱਕ ਯਕੀਨੀ ਪਹੁੰਚਾਇਆ ਜਾਵੇ, ਰੋਜਾਨਾ ਸਿਲਾਇਡ ਸੇਅਰ ਕੀਤੀ ਜਾਵੇ, ਲਾਇਬ੍ਰੇਰੀ ਵਿੱਚੋ ਕਿਤਾਬਾਂ ਜਾਰੀ ਕੀਤੀਆਂ ਜਾਣ, ਪੇਪਰਾਂ ਵਿੱਚ ਵਿੱਦਿਆਰਥੀਆਂ ਦਾ ਭਾਗ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਵਿਦਿਆਰਥੀਆਂ ਦੀ ਮਹੀਨਾਵਾਰ ਪੇਪਰਾਂ ਤੋਂ ਇਲਾਵਾ ਸਮਾਰਟ ਸਕੂਲ, ਅੰਗਰੇਜੀ ਮੀਡੀਅਮ ਸਿੱਖਿਆ, ਵਿਥਿਆਰਥੀਆਂ ਦੀ ਗਿਣਤੀ ਆਦਿ ਤੇ ਪਿਚਾਰ ਵਿਟਾਂਦਰਾ ਕੀਤਾ ਗਿਆ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਸੋਢੀ ਤੇ ਰੰਜਨਾ ਕਟਿਆਲ, ਜਿਲ੍ਹਾ ਕੁਆਡੀਨੇਟਰ ਰਵਿੰਦਰ ਸਿੰਘ ਰਬੀ, ਸਹਾਇਕ ਕੁਆਡੀਨੇਟਰ ਲਖਵਿੰਦਰ ਸਿੰਘ ਸੈਣੀ ਸਮੇਤ ਸਮੂਹ ਬੀ.ਪੀ.ਈ.ਓ. ਹਾਜਰ ਸਨ।
ਰੂਪਨਗਰ ਵਿਖੇ ਵਰਚੂਅਲ ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਅਤੇ ਹੋਰ