ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਲਗਾਈ ਜਾਵੇਗੀ ਆਸ਼ਰਿਤ ਪੈਨਸ਼ਨ

Providing help to persons in need in view of increased COVID cases: Justice Rajan Gupta 

ਪੈਨਸ਼ਨ ਲਗਵਾਉਣ ਲਈ ਸੀ.ਡੀ.ਪੀ.ਓ. ਦਫ਼ਤਰ ਕੀਤਾ ਜਾਵੇ ਸੰਪਰਕ
ਬਟਾਲਾ, 8 ਜੁਲਾਈ 2021 ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਕਾਲ ਦੌਰਾਨ ਜਿਹੜੇ ਬੱਚਿਆਂ ਦੇ ਮਾਂ-ਬਾਪ ਵਿਚੋਂ ਕਿਸੇ ਦਾ ਵੀ ਦੇਹਾਂਤ ਹੋ ਚੁੱਕਾ ਹੋਵੇ, ਉਹ ਬੱਚੇ ਸੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ ਆਸ਼ਰਿਤ ਪੈਨਸ਼ਨ ਲਈ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਇਹ ਫੈਸਲਾ ਕੀਤਾ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਨਾਲ ਮ੍ਰਿਤਕ ਵਿਅਕਤੀਆਂ ਦੇ ਨਾਬਲਗ ਬੱਚਿਆਂ ਨੂੰ ਪਹਿਲ ਦੇ ਅਧਾਰ ’ਤੇ ਆਸ਼ਰਿਤ ਪੈਨਸ਼ਨ ਲਗਾਈ ਜਾਵੇ ਤਾਂ ਜੋ ਉਨ੍ਹਾਂ ਦਾ ਜੀਵਨ ਨਿਰਬਾਹ ਹੋ ਸਕੇ। ਸੀ.ਡੀ.ਪੀ.ਓ. ਬਟਾਲਾ ਨੇ ਕਿਹਾ ਕਿ ਜੇਕਰ ਕੋਈ 18 ਸਾਲ ਤੋਂ ਘੱਟ ਦਾ ਬੱਚਾ ਜਿਸਦੇ ਮਾਂ ਜਾਂ ਬਾਪ ਦੀ ਮੌਤ ਕੋਰੋਨਾ ਨਾਲ ਹੋਈ ਹੋਵੇ ਉਹ ਆਸ਼ਰਿਤ ਪੈਨਸ਼ਨ ਲਈ ਸੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਦੀ ਸਰਕਾਰੀ ਨਿਯਮਾਂ ਅਨੁਸਾਰ ਪਹਿਲ ਦੇ ਅਧਾਰ ’ਤੇ ਪੈਨਸ਼ਨ ਲਗਾਈ ਜਾਵੇਗੀ।

Spread the love