ਅੰਮ੍ਰਿਤਸਰ 9 ਜੁਲਾਈ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ। ਇਸ ਮੁਹਿੰਮ ਅਧੀਨ ਰੋਜਗਾਰ ਬਿਊਰੋ ਵੱਲੋਂ ਲਗਾਏ ਗਏ ਰੋਜਗਾਰ ਕੈਂਪ ਵਿੱਚ ਗੁਰਪ੍ਰੀਤ ਕੌਰ ਨੂੰ ਨੌਕਰੀ ਤੇ ਨਿਯੁਕਤ ਕਰਵਾਇਆ ਗਿਆ। ਇਸ ਬਾਰੇ ਪ੍ਰਾਰਥੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਜਿਲ੍ਹਾ ਉਦਯੋਗ ਕੇਂਦਰ ਮਕਬੂਲਪੁਰੇ ਵਿਖੇ ਲੱਗੇ ਰੋਜਗਾਰ ਮੇਲੇ ਵਿੱਚ ਭਾਗ ਲਿਆ, ਜਿਥੇ ਕਈ ਤਰ੍ਹਾਂ ਦੀਆਂ ਪ੍ਰਾਈਵੇਟ ਕੰਪਨੀਆਂ ਆਈਆ ਹੋਈਆ ਸਨ। ਗੁਰਪ੍ਰੀਤ ਨੇ ਅਜਾਈਲ ਹਰਬਲ ਕੰਪਨੀ ਵਿੱਚ ਅਪਲਾਈ ਕਰਕੇ ਇੰਟਰਵਿਊ ਦਿੱਤੀ।
ਅਜਾਈਲ ਕੰਪਨੀ ਵੱਲੋਂ ਮੌਕੇ ਤੇ ਹੀ ਗੁਰਪ੍ਰੀਤ ਕੌਰ ਨੂੰ ਵੈਲਨੈਸ ਅਡਵਾਈਜਰ ਦੇ ਪ੍ਰੋਫਾਈਲ ਲਈ ਚੁਣਿਆ ਗਿਆ ਅਤੇ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਵੇਲੇ ਗੁਰਪ੍ਰੀਤ ਕੌਰ ਅਜਾਈਲ ਕੰਪਨੀ ਨਾਲ ਕੰਮ ਰਹੀ ਹੈ ਅਤੇ ਬਹੁਤ ਖੁਸ਼ ਹੈ। ਗੁਰਪ੍ਰੀਤ ਕੌਰ ਨੇ ਖਾਸ ਤੌਰ ਤੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਘਰ-ਘਰ ਰੋਜਗਾਰ ਮਿਸ਼ਨ ਦਾ ਧੰਨਵਾਦ ਕੀਤਾ ਅਤੇ ਜਿਲ੍ਹੇ ਦੇ ਸਾਰੇ ਨੌਜਵਾਨਾਂ ਨੂੰ ਰੋਜਗਾਰ ਬਿਊਰੋ ਨਾਲ ਨਾਮ ਦਰਜ ਕਰਵਾ ਕੇ ਰੋਜਗਾਰ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ।
ਕੈਪਸ਼ਨ : ਫਾਈਲ ਫੋਟੋ