ਹੁਸ਼ਿਆਰਪੁਰ, 09 ਜੁਲਾਈ 2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਦੇ ਤਹਿਤ ਚੱਲ ਰਹੇ ਸਪੈਸ਼ਲ ਪ੍ਰੋਜੈਕਟ ਆਰ.ਪੀ.ਐਲ ਵਿੱਚ ਬੱਚਿਆਂ ਦਾ ਪਹਿਲਾ ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੇਸਿਕ ਕੋਰਸ ਸਫਲਤਾਪੂਰਵਕ ਸਮਾਪਤ ਹੋ ਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੈਲਥ ਸੈਕਟਰ ਨਾਲ ਸਬੰਧਤ ਇਹ ਕੋਰਸ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ ਹੁਸ਼ਿਆਰਪੁਰ ਵਿੱਚ ਜੇ.ਆਈ.ਟੀ.ਐਮ ਸਕਿੱਲ ਪ੍ਰਾਈਵੇਟ ਲਿਮਿਟਡ ਵਲੋਂ ਕਰਵਾਇਆ ਗਿਆ।
ਕੋਰਸ ਦੀ ਸਮਾਪਤੀ ਦੇ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਪਲੇਸਮੈਂਟ ਇੰਚਾਰਜ ਰਮਨ ਭਾਰਤੀ, ਮੋਬਲਾਈਜ਼ਰ ਸੁਨੀਲ ਕੁਮਾਰ ਤੋਂ ਇਲਾਵਾ ਜੇ.ਆਈ.ਟੀ.ਐਮ ਸਕਿੱਲ ਪ੍ਰਾਈਵੇਟ ਲਿਮਿਟਡ ਹੁਸ਼ਿਆਰਪੁਰ ਦੇ ਸਟੇਟ ਹੈਡ ਅਜੇ ਸ਼ਰਮਾ, ਸੈਂਟਰ ਹੈਡ ਅਨਮੋਲ ਅਤੇ ਸਮੂਹ ਸਟਾਫ ਹਾਜ਼ਰ ਸੀ।