ਰਾਸ਼ਟਰੀ ਮੱਛੀ ਕਾਸ਼ਤਕਾਰ ਦਿਵਸ ਮਨਾਇਆ

ਗੁਰਦਾਸਪੁਰ ,10 ਜੁਲਾਈ, 2021 ਮੱਛੀ ਪੂੰਗ ਫਾਰਮ ਹਯਾਤਨਗਰ ਵਿਖੇ ਰਾਸ਼ਟਰੀ ਮੱਛੀ ਕਾਸ਼ਤਕਾਰ ਦਿਵਸ , ਮੁੱਖ ਕਾਰਜਕਾਰੀ ਅਫ਼ਸਰ ਸਂ ਸਰਵਨ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਸ੍ਰੀ ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ , ਕੋਪਰੇਟੀਵ ਸੋਸਾਈਟੀ ਗੁਰਦਾਸਪੁਰ , ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਵਿਭਾਗੀ ਅਫ਼ਸਰਾਂ ਵੱਲੋਂ ਮੱਛੀ ਪਾਲਣ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਸਂ ਸਰਵਨ ਸਿੰਘ ਮੁੱਖ ਕਾਰਜਕਾਰੀ ਅਫ਼ਸਰ ਵਲੋਂ, ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਮਤਸਇਆ ਸੰਪਦਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਪੂਰੇ ਜ਼ਿਲ੍ਹਾ ਵਿੱਚ ਮੱਛੀ ਕਾਸ਼ਤਕਾਰਾਂ ਨੇ ਹਿੱਸਾ ਲਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ । ਆਪਣੇ ਜ਼ਿਲ੍ਹੇ ਦੇ ਅਗਾਹਵਧੂ ਕਾਸ਼ਤਕਾਰ ਸ. ਸੁਰਿੰਦਰ ਸਿੰਘ ਵਾਸੀ ਪਿੰਡ ਭਾਮ ਨੇ ਆਪਣੇ ਅਨੁਭਵ ਤੋਂ ਕਿਸਾਨਾਂ ਨਾਲ ਆਪਣੇ ਮੱਛੀ ਪਾਲਣ ਧੰਧੇ ਨਾਲ ਜੁੜੇ ਤਜਰਬੇ ਸਾਂਝੇ ਕੀਤੇ । ਇਸ ਮੌਕੇ ਤੇ ਵਿਭਾਗ ਦੇ ਅਫ਼ਸਰ ਸ੍ਰੀ ਗੁਰਿੰਦਰ ਸਿੰਘ ਮੱਛੀ ਪਾਲਣ ਅਫ਼ਸਰ ਟ੍ਰੇਨਿੰਗ , ਸ੍ਰੀ ਰਾਜੀਵ ਕੁਮਾਰ, ਫਾਰਮ ਸੁਪਰਡੈਂਟ ਸ੍ਰੀ ਹਰਵਿੰਦਰ ਸਿੰਘ , ਮੱਛੀ ਪਾਲਣ ਅਫ਼ਸਰ ਡੇਰਾ ਬਾਬਾ ਨਾਨਕ ਅਤੇ ਮਿਸ . ਸ਼ੁਭਕਰਮਜੀਤ ਕੌਰ ਮੱਛੀ ਪਾਲਣ ਅਫ਼ਸਰ, ਗੁਰਦਾਸਪੁਰ ਵਲੋਂ ਵੀ ਮੱਛੀ ਕਾਸ਼ਤਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ।

Spread the love