ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਬਲਾਕ ਪੱਧਰ ਦੇ ਲੇਖ ਮੁਕਾਬਲਾ ਸਮਾਪਤ ਹੋਏ

ਪਠਾਨਕੋਟ, 12 ਜੁਲਾਈ 2021 ਪੰਜਾਬ ਸਰਕਾਰ ਵੱਲੋਂ ਆਜਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਲੜੀ ਦੇ ਬਲਾਕ ਪੱਧਰੀ ਲੇਖ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ। ਵਿਭਾਗ ਵੱਲੋਂ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਵੰਤ ਸਿੰਘ ਸਲਾਰਿਆ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਮੇਸ਼ ਲਾਲ ਠਾਕੁਰ ਨੇ ਬਲਾਕ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਨੋਡਲ ਅਫਸਰ ਲੈਕਚਰਾਰ ਕੌਸਲ ਸਰਮਾ ਨੇ ਦੱਸਿਆ ਕੀ ਅਪਰ-ਪ੍ਰਾਇਮਰੀ ਵਰਗ ਦੇ ਬਲਾਕ ਪਧਰੀ ਮੁਕਾਬਲਿਆਂ ਵਿੱਚ ਮਿਡਲ ਵਰਗ ਵਿੱਚ ਬਮਿਆਲ ਬਲਾਕ ਵਿੱਚੋਂ ਗੁਰਪ੍ਰੀਤ ਕੌਰ ਸ.ਸ.ਸ.ਸ. ਬਮਿਆਲ ਨੇ ਪਹਿਲਾ ਸਥਾਨ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਸੁਹਾਨੀ ਸਰਕਾਰੀ ਸੀ. ਸੈ. ਸਕੂਲ ਬਮਿਆਲ ਨੇ ਪਹਿਲਾ ਸਥਾਨ ਅਤੇ ਦਿਸ਼ਾ ਕੁਮਾਰੀ ਸ.ਹ.ਸ. ਕੋਲਿਆਂ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਨਰੋਟ ਜੈਮਲ ਸਿੰਘ ਬਲਾਕ ਵਿਚੋਂ ਸੋਫਿਆਂ ਸ.ਸ.ਸ.ਸ ਕਥਲੌਰ ਨੇ ਪਹਿਲਾ ਸਥਾਨ ਅਤੇ ਅੰਸ਼ਿਕਾ ਸ.ਹ.ਸ. ਸਿਹੋੜਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਸੰਦੀਪ ਕੋਰ ਸ.ਸ.ਸ.ਸ. ਕੀੜੀ ਖੁਰਦ ਨੇ ਪਹਿਲਾ ਸਥਾਨ ਅਤੇ ਮਮਤਾ ਦੇਵੀ ਸ.ਹ.ਸ. ਸਿਹੋਰਾ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-1 ਬਲਾਕ ਵਿਚੋਂ ਡਿੰਪਲ ਕੁਮਾਰੀ ਸ.ਮ.ਸ. ਸਿੰਬਲੀ ਗੁਜਰਾਂ ਨੇ ਪਹਿਲਾ ਸਥਾਨ ਅਤੇ ਪੂਜਾ ਦੇਵੀ ਸ.ਸ.ਸ.ਸ. ਘਰੋਟਾ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਕਾਜਲ ਸ.ਸ.ਸ.ਸ ਘਰੋਟਾ ਨੇ ਪਹਿਲਾ ਸਥਾਨ ਅਤੇ ਨੀਰਜ ਸ.ਸ.ਸ.ਸ. ਫਰੀਦਾਨਗਰ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-2 ਬਲਾਕ ਵਿਚੋਂ ਅੰਜਲੀ ਭੜੋਲੀ ਕਲਾਂ ਨੇ ਪਹਿਲਾ ਸਥਾਨ ਅਤੇ ਰੁਦਰਾਕਸ਼ ਸ.ਸ.ਸ.ਸ. ਨਰੋਟ ਮਹਿਰਾ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਮੁਸਕਾਨ ਸ.ਸ.ਸ.ਸ ਮਲਕਪੁਰ ਨੇ ਪਹਿਲਾ ਸਥਾਨ ਅਤੇ ਹੇਮਲਤਾ ਸ.ਸ.ਸ.ਸ. ਨਰੋਟ ਮਹਿਰਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਪਠਾਨਕੋਟ-3 ਬਲਾਕ ਵਿਚੋਂ ਖੁਸ਼ੀ ਮਹਿਰਾ ਸ.ਸ.ਸ.ਸ (ਕੰ) ਪਠਾਨਕੋਟ ਨੇ ਪਹਿਲਾ ਸਥਾਨ ਅਤੇ ਹਰਸ਼ ਕੁਮਾਰ ਸ.ਸ.ਸ.ਸ. ਮਮੂਨ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਪੂਨਮ ਸ.ਸ.ਸ.ਸ ਦੋਲਤਪੁਰ ਨੇ ਪਹਿਲਾ ਸਥਾਨ ਅਤੇ ਨਿਲਾਕਸ਼ੀ ਸ.ਸ.ਸ.ਸ. ਘਿਆਲਾ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਧਾਰ-1 ਬਲਾਕ ਵਿਚੋਂ ਪਲਕ ਸ.ਸ.ਸ.ਸ. ਦੁਨੇਰਾ ਨੇ ਪਹਿਲਾ ਸਥਾਨ ਅਤੇ ਦੀਪਾਲੀ ਸ.ਹ.ਸ. ਦੁਖਨਿਆਲੀ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਸੁਹਾਨੀ ਸ.ਸ.ਸ.ਸ. ਬਧਾਨੀ ਨੇ ਪਹਿਲਾ ਸਥਾਨ ਅਤੇ ਸਮਾਈਲ ਠਾਕੁਰ ਸ.ਹ.ਸ. ਦੁਖਨਿਆਲੀ ਨੇ ਦੂਜਾ ਸਥਾਨ ਹਾਸਲ ਕੀਤਾ ।
ਮਿਡਲ ਵਰਗ ਵਿੱਚ ਧਾਰ-2 ਬਲਾਕ ਵਿਚੋਂ ਵਰਸ਼ਾ ਸ.ਸ.ਸ.ਸ. ਮਾਧੋਪੁਰ ਕੈਂਟ ਨੇ ਪਹਿਲਾ ਸਥਾਨ ਅਤੇ ਭੁਪਿੰਦਰ ਕੁਮਾਰ ਸ.ਮ.ਸ. ਨਵਾਂ ਪਿੰਡ ਨੇ ਦੂਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਚੋਂ ਰਾਖੀ ਸ.ਸ.ਸ.ਸ. ਸੁਜਾਨਪੁਰ ਨੇ ਪਹਿਲਾ ਸਥਾਨ ਅਤੇ ਸਿਆ ਸ.ਹ.ਸ. ਰਾਣੀਪੁਰਨੇ ਦੂਜਾ ਸਥਾਨ ਹਾਸਲ ਕੀਤਾ ।
ਇਸ ਮੌਕੇ ਵਿੱਦਿਅਕ ਮੁਕਾਬਲੇ ਨੋਡਲ ਅਫ਼ਸਰ (ਐਲੀ.) ਸ. ਕੁਲਦੀਪ ਸਿੰਘ, ਡਾ. ਪਵਨ ਸੈਹਰਿਆ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਡੀਐਸਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬਿ੍ਰਜ ਰਾਜ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਜਾਣਕਾਰੀ ਦਿੰਦੇ ਹੋਏ ਵਿੱਦਿਅਕ ਮੁਕਾਬਲਿਆਂ ਦੇ ਨੋਡਲ ਅਫਸਰ ਲੈਕਚਰਾਰ ਕੌਸਲ ਕੁਮਾਰ।

Spread the love