ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ 16 ਜੁਲਾਈ ਨੂੰ ਪਲੇਸਮੈਟ ਕੈਪ ਲੱਗੇਗਾ 

news makahni
news makhani

ਗੁਰਦਾਸਪੁਰ ,12 ਜੁਲਾਈ 2021 ਜਿਲਾ ਰੋਜਗਾਰ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ – ਘਰ ਰੋਜਗਾਰ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ 16 ਜੁਲਾਈ 2021 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ –ਬੀ , ਕਮਰਾ ਨੰਬਰ 217-218 ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ ਰੋਜਗਾਰ – ਕਮ – ਪਲੇਸਮੈਟ ਕੈਪ ਲਗਾਇਆ ਜਾ ਰਿਹਾ ਹੈ । ਰੋਜਗਾਰ – ਕਮ – ਪਲੇਸਮੈਟ ਕੈਪ ਵਿਚ ਕੰਪਨੀ ਪੁਖਰਾਜ ਹਰਬਲ ਨੂੰ ਸੇਲਜ ਐਗਜੈਕਟਿਵ ਅਤੇ ਅਸਿਸਟੈਟ ਮੈਨੇਜਰ ਚਾਹੀਦੇ ਹਨ ਇਸ ਲਈ ਯੋਗਤਾ 10 ਤੋ ਬੀ ਏ ਪਾਸ ਹੈ । ਇਹਨਾ ਕੰਪਨੀ ਵਲੋ ਰੋਜਗਾਰ ਮੇਲੇ ਵਿਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ । ਚਾਹਵਾਨ ਪ੍ਰਾਰਥੀ 16-7-2021 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ , ਬਲਾਕ -ਬੀ , ਕਮਰਾ ਨੰਬਰ 217-218 ਜਿਲਾ ਪ੍ਰਬੰਧਕੀ ਕੰਪਲੈਕਸ , ਗੁਰਦਾਸਪੁਰ ਵਿਖੈ ਸਵੇਰੇ 10-00 ਵਜੇ ਪਹੁੰਚਣ।

Spread the love