ਵਿਸ਼ਵ ਨੌਜਵਾਨ ਕੋਸਲ ਦਿਵਸ ਮਨਾਇਆ ਗਿਆ

ਗੁਰਦਾਸਪੁਰ 15 ਜੁਲਾਈ 2021 ਪੰਜਾਬ ਸਕਿੱਲ ਡਿਵੈਲਪਮੈਟ ਮਿਸ਼ਨ ਵੱਲੋ ਅੱਜ ਵਿਸ਼ਵ
ਨੌਜਵਾਨ ਕੌਸਲ ਦਿਵਸ ਤੇ ਸਕਿੱਲ ਇੰਡੀਆ ਮਿਸ਼ਨ ਦੀ ਛੇਵੀ ਵਰ੍ਹੇ ਗੰਢ ਮਨਾਈ ਗਈ।ਇਸ ਮੌਕੇ ਤੇ ਜਿਲ੍ਹਾ ਗੁਰਦਾਸਪੁਰ ਦੇ ਸਾਰੇ
ਸਕਿੱਲ ਸੈਟਰਾਂ ਵਿੱਚ ਬੱਚਿਆ ਨੂੰ ਮਨਿਸਟਰੀ ਆਫ ਸਕਿੱਲ ਡਿਵੈਲਪਮੈਟ ਅਤੇ ਐਟਰਪਰਨਿਊਰ ਵੱਲੋ ਲਾਇਵ ਪ੍ਰੋਗਰਾਮ ਵਿੱਚ
ਭਾਗ ਦਿਲਵਾਇਆ ਗਿਆ ਅਤੇ ਵੱਖ ਵੱਖ ਹੁਨਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਯੂਨੀਅਨ ਮਨੀਸਟ ਸ਼੍ਰੀ ਧਰਮਿੰਦਰ
ਪ੍ਰਧਾਨ ਨੇ ਸਾਰੇ ਰਾਜਾ ਦੇ ਸਕਿੱਲ ਮੰਤਰੀਆਂ ਅਤੇ ਅਫਸਰਾ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਲੈ ਜਾਣ ਨੂੰ
ਕਿਹਾ । ਪੰਜਾਬ ਵੱਲੋ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਹਿੱਸਾ ਲਿਆ ਅਤੇ ਸਾਰਿਆ ਨੂੰ ਵਧਾਈ ਦਿੱਤੀ ।

Spread the love